ਪਟਿਆਲਾ : ਮਹਾਰਾਜਾ ਹੀਰਾ ਸਿੰਘ ਦੀ ਛੇਵੀਂ ਪੀੜ੍ਹੀ ਦੇ ਵੰਸ਼ਜ ਕੁੰਵਰ ਅਭੀ ਉਦੈ ਪ੍ਰਤਾਪ ਸਿੰਘ ਦਾ ਰਵਾਇਤੀ ਦਸਤਾਰਬੰਦੀ ਸਮਾਰੋਹ ਸੋਮਵਾਰ ਨਾਭਾ ਦੇ ਹੀਰਾ ਮਹਿਲ ਵਿਖੇ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੁੰਵਰ ਅਭੀ ਉਦੈ ਪ੍ਰਤਾਪ ਸਿੰਘ ਨੂੰ ਪੱਗ ਭੇਟ ਕੀਤੀ। ਉਨ੍ਹਾ ਰਾਣੀ ਪ੍ਰੀਤੀ ਸਿੰਘ ਸਮੇਤ ਸ਼ਾਹੀ ਪਰਵਾਰ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਬਿਆਸ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਦਸਤਾਰਬੰਦੀ ਸਮਾਰੋਹ ਦੀ ਸ਼ੋਭਾ ਵਧਾਈ।





