ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)-ਆਪਣੇ ਵਿਆਹ ਦੌਰਾਨ ਚੌਰ ਕਰਵਾਉਣ ਦੇ ਮਾਮਲੇ ’ਚ ਗੋਵਿੰਦ ਸਿੰਘ ਸੰਧੂ ਨੇ ਸੋਮਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਅੱਗੇ ਪੇਸ਼ ਹੋ ਕੇ ਗਲਤੀ ਦੀ ਲਿਖਤੀ ਤੌਰ ’ਤੇ ਮੁਆਫੀ ਮੰਗੀ ਅਤੇ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਅਜਿਹੀ ਗਲਤੀ ਨਹੀਂ ਦੁਹਰਾਈ ਜਾਏਗੀ। ਸੰਧੂ ਨੇ ਕਿਹਾ ਕਿ ਪੁਰਾਣੇ ਸਮਿਆਂ ’ਚ ਰਿਆਸਤਾਂ ਦੇ ਰਾਜੇ ਇਸ ਤਰ੍ਹਾਂ ਆਪਣੇ ’ਤੇ ਚੌਰ ਦੀ ਸੇਵਾ ਕਰਵਾਉਦੇ ਹੁੰਦੇ ਸੀ, ਪਰ ਉਨ੍ਹਾ ਜਿਹੜੀ ਅਣਜਾਣੇ ਵਿੱਚ ਗਲਤੀ ਕੀਤੀ ਹੈ, ਉਸ ਦਾ ਉਨ੍ਹਾ ਨੂੰ ਬੇਹੱਦ ਅਫਸੋਸ ਹੈ।





