21.8 C
Jalandhar
Monday, September 26, 2022
spot_img

ਦਲੀਪ ਟਿਰਕੀ ਹਾਕੀ ਇੰਡੀਆ ਦੇ ਪ੍ਰਧਾਨ

ਨਵੀਂ ਦਿੱਲੀ : ਭਾਰਤ ਦੇ ਸਾਬਕਾ ਹਾਕੀ ਕਪਤਾਨ ਅਤੇ 1998 ਦੀਆਂ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਟੀਮ ਦੇ ਮੈਂਬਰ ਦਲੀਪ ਟਿਰਕੀ ਨੂੰ ਸ਼ੁੱਕਰਵਾਰ ਹਾਕੀ ਇੰਡੀਆ ਦਾ ਪ੍ਰਧਾਨ ਚੁਣ ਲਿਆ ਗਿਆ | ਇਸ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਵਾਲੇ ਦੋ ਹੋਰਾਂ ਨੇ ਚੋਣਾਂ ਤੋਂ ਪਹਿਲਾਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਸਨ | ਟਿਰਕੀ ਨੇ ਡਿਫੈਂਡਰ ਵਜੋਂ 15 ਸਾਲਾਂ ਤੋਂ ਵੱਧ ਦੇ ਆਪਣੇ ਕਰੀਅਰ ‘ਚ 412 ਕੌਮਾਂਤਰੀ ਮੈਚ ਖੇਡੇ | ਓਡੀਸ਼ਾ ਦੇ 44 ਸਾਲਾ ਖਿਡਾਰੀ ਨੇ 1996 ਅਟਲਾਂਟਾ, 2000 ਸਿਡਨੀ ਅਤੇ 2004 ਏਥਨਜ਼ ਉਲੰਪਿਕ ‘ਚ ਭਾਰਤ ਦੀ ਨੁਮਾਇੰਦਗੀ ਕੀਤੀ |

Related Articles

LEAVE A REPLY

Please enter your comment!
Please enter your name here

Latest Articles