21.7 C
Jalandhar
Sunday, September 25, 2022
spot_img

ਅੱਛੇ ਦਿਨ

ਮੁੰਬਈ : ਸ਼ੁੱਕਰਵਾਰ ਇਕ ਅਮਰੀਕੀ ਡਾਲਰ 80 ਰੁਪਏ 98 ਪੈਸੇ ਦਾ ਹੋ ਗਿਆ | ਡਾਲਰ ਦੇ ਮੁਕਾਬਲੇ ਰੁਪਏ ਦੀ ਏਨੀ ਮਾੜੀ ਹਾਲਤ ਕਦੇ ਨਹੀਂ ਹੋਈ | ਕਰੰਸੀ ਕਾਰੋਬਾਰ ਦੌਰਾਨ ਦਿਨੇ ਇਕ ਵਾਰ ਤਾਂ ਇਹ 81 ਰੁਪਏ 23 ਪੈਸੇ ਦਾ ਹੋ ਗਿਆ ਸੀ | ਕਾਰੋਬਾਰ ਬੰਦ ਹੋਣ ਵੇਲੇ 80 ਰੁਪਏ 98 ਪੈਸੇ ‘ਤੇ ਟਿਕਿਆ | ਵੀਰਵਾਰ ਇਹ 80 ਰੁਪਏ 79 ਪੈਸੇ ਰਿਹਾ ਸੀ | ਵਿਦੇਸ਼ੀ ਕਰੰਸੀ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਰੂਸ-ਯੂਕਰੇਨ ਲੜਾਈ ਤਿੱਖੀ ਹੋਣ ਅਤੇ ਅਮਰੀਕਾ ਤੇ ਇੰਗਲੈਂਡ ਦੀਆਂ ਕੇਂਦਰੀ ਬੈਂਕਾਂ ਵੱਲੋਂ ਮਹਿੰਗਾਈ ‘ਤੇ ਕਾਬੂ ਪਾਉਣ ਲਈ ਵਿਆਜ ਦਰਾਂ ਵਿਚ ਵਾਧਾ ਕਰਨ ਦਾ ਨਤੀਜਾ ਹੀ ਰੁਪਏ ਦੀ ਕਦਰ-ਘਟਾਈ ਵਿਚ ਨਿਕਲਿਆ ਹੈ | ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਬੁੱਧਵਾਰ ਲਗਾਤਾਰ ਤੀਜੀ ਵਾਰ ਵਿਆਜ ਦਰਾਂ ਵਧਾਈਆਂ, ਕਿਉਂਕਿ ਅਮਰੀਕਾ ਵਿਚ ਮਹਿੰਗਾਈ 40 ਸਾਲ ਦੇ ਰਿਕਾਰਡ ਪੱਧਰ ‘ਤੇ ਪੁੱਜ ਗਈ ਹੈ | ਭਾਰਤੀਆਂ ਲਈ ਅਮਰੀਕਾ ਵਿਚ ਘੁੰਮਣਾ-ਫਿਰਨਾ ਤੇ ਪੜ੍ਹਨਾ ਮਹਿੰਗਾ ਹੋ ਗਿਆ ਹੈ | ਜਦੋਂ ਡਾਲਰ ਦੇ ਮੁਕਾਬਲੇ ਰੁਪਏ ਦੀ ਕਦਰ 50 ਰੁਪਏ ਸੀ ਤਾਂ 50 ਰੁਪਏ ਵਿਚ ਡਾਲਰ ਮਿਲ ਜਾਂਦਾ ਸੀ | ਹੁਣ 81 ਰੁਪਏ ਦਾ ਮਿਲੇਗਾ | ਇਸ ਨਾਲ ਫੀਸ ਤੇ ਚੀਜ਼ਾਂ ਲਈ ਵੱਧ ਪੈਸੇ ਖਰਚਣੇ ਪੈਣਗੇ |
ਡਾਲਰ ਦੀ ਤੁਲਨਾ ਵਿਚ ਕਿਸੇ ਵੀ ਕਰੰਸੀ ਦੀ ਕਦਰ ਘਟਦੀ ਹੈ ਤਾਂ ਉਸ ਨੂੰ ਕਰੰਸੀ ਦਾ ਡਿੱਗਣਾ, ਟੁੱਟਣਾ ਜਾਂ ਕਮਜ਼ੋਰ ਹੋਣਾ ਕਹਿੰਦੇ ਹਨ | ਹਰ ਦੇਸ਼ ਕੋਲ ਵਿਦੇਸ਼ੀ ਕਰੰਸੀ ਦਾ ਭੰਡਾਰ ਹੁੰਦਾ ਹੈ, ਜਿਸ ਨਾਲ ਉਹ ਕੌਮਾਂਤਰੀ ਲੈਣ-ਦੇਣ ਕਰਦਾ ਹੈ | ਜੇ ਭਾਰਤ ਕੋਲ ਵਿਦੇਸ਼ੀ ਕਰੰਸੀ ਭੰਡਾਰ ਵਿਚ ਡਾਲਰ ਅਮਰੀਕਾ ਦੇ ਰੁਪਈਆਂ ਦੇ ਬਰਾਬਰ ਹੋਵੇਗਾ ਤਾਂ ਰੁਪਏ ਦੀ ਕਦਰ ਸਥਿਰ ਰਹੇਗੀ | ਡਾਲਰ ਵਧੇ ਤਾਂ ਰੁਪਈਆ ਮਜ਼ਬੂਤ ਹੋਵੇਗਾ, ਘਟੇ ਤਾਂ ਕਮਜ਼ੋਰ ਹੋਵੇਗਾ |

Related Articles

LEAVE A REPLY

Please enter your comment!
Please enter your name here

Latest Articles