ਏ ਸੀ ਪੀ ਨੇ ਦੁਕਾਨਦਾਰ ਕੁੱਟਿਆ ਫਿਰ ਸਮਝੌਤਾ

0
256

ਲੁਧਿਆਣਾ : ਏ ਸੀ ਪੀ ਲੁਧਿਆਣਾ ਉੱਤਰੀ ਵੱਲੋਂ ਇੱਕ ਦੁਕਾਨਦਾਰ ਨੂੰ ਕੁੱਟਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਇਹ ਘਟਨਾ ਵੀਰਵਾਰ ਰਾਤ ਨੂੰ ਸਲੇਮ ਟਾਬਰੀ ਨੇੜੇ ਜੀ ਟੀ ਰੋਡ ’ਤੇ ਸ਼ਗਨ ਬੀਕਾਨੇਰ ਸਵੀਟਸ ਦੇ ਬਾਹਰ ਵਾਪਰੀ, ਜਿਸ ਵਿਚ ਏ ਸੀ ਪੀ ਮਨਿੰਦਰ ਬੇਦੀ ਦੁਕਾਨਦਾਰ ਨੂੰ ਡੰਡੇ ਨਾਲ ਕੁੱਟਦਾ ਦਿਖਾਈ ਦੇ ਰਿਹਾ ਹੈ, ਜਦਕਿ ਦੋ ਹੋਰ ਪੁਲਸ ਵਾਲੇ ਵੀ ਉਸ ਦੇ ਨੇੜੇ ਖੜ੍ਹੇ ਹਨ। ਇਸ ਤੋਂ ਪਹਿਲਾਂ ਏ ਸੀ ਪੀ ਆਪਣੀ ਸਰਕਾਰੀ ਗੱਡੀ ਵਿਚ ਆਇਆ ਅਤੇ ਦੁਕਾਨਦਾਰ ਨਾਲ ਬਹਿਸ ਸ਼ੁਰੂ ਕਰ ਦਿੱਤੀ। ਕੁਝ ਹੀ ਦੇਰ ’ਚ ਏ ਸੀ ਪੀ ਗੁੱਸੇ ’ਚ ਆ ਗਿਆ ਅਤੇ ਦੁਕਾਨਦਾਰ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਬਾਅਦ ’ਚ ਉਸ ਨੇ ਡੰਡਾ ਸੜਕ ’ਤੇ ਸੁੱਟ ਦਿੱਤਾ ਅਤੇ ਕਾਲਰ ਤੋਂ ਘੜੀਸ ਕੇ ਦੁਕਾਨਦਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਦੁਕਾਨ ਦੇ ਸੀ ਸੀ ਟੀ ਵੀ ਕੈਮਰਿਆਂ ’ਚ ਕੈਦ ਹੋ ਗਈ। ਹਾਲਾਂਕਿ ਦੁਕਾਨਦਾਰ ਨੇ ਏ ਸੀ ਪੀ ਵਿਰੁੱਧ ਸ਼ਿਕਾਇਤ ਦਰਜ ਨਹੀਂ ਕਰਵਾਈ। ਉਸ ਨੇ ਕਥਿਤ ਤੌਰ ’ਤੇ ਇਸ ਘਟਨਾ ਬਾਰੇ ਹਲਕਾ ਵਿਧਾਇਕ ਮਦਨ ਲਾਲ ਬੱਗਾ ਨੂੰ ਦੱਸਿਆ। ਸੂਤਰਾਂ ਮੁਤਾਬਕ ਵਿਧਾਇਕ ਦੇ ਦਖਲ ਮਗਰੋਂ ਏ ਸੀ ਪੀ ਅਤੇ ਦੁਕਾਨਦਾਰ ਵਿਚਾਲੇ ਸਮਝੌਤਾ ਹੋ ਗਿਆ।

LEAVE A REPLY

Please enter your comment!
Please enter your name here