ਚੰਡੀਗੜ੍ਹ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਲੇਬਰ ਵਿਭਾਗ ਉਸਾਰੀ ਕਿਰਤੀਆਂ ਲਈ ਚਲਦੀ ਫੈੱਲਫੇਅਰ ਸਕੀਮ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਲਾਭਪਾਤਰੀਆਂ ਨੂੰ ਪਰੇਸ਼ਾਨ ਕਰਦਾ ਆ ਰਿਹਾ ਹੈ | ਉਹਨਾਂ ਨੂੰ ਕਾਨੂੰਨੀ ਤÏਰ ‘ਤੇ ਮਿਲਣ ਵਾਲੇ ਲਾਭਾਂ ਵਿਚ ਕਟÏਤੀਆਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਕਿਸਮ ਦੇ ਕਲੇਮਾਂ ਨੂੰ ਸਾਲਾਂਬੱਧੀ ਪਾਸ ਨਹੀਂ ਕੀਤਾ ਜਾਂਦਾ, ਸ਼ਿਕਾਇਤਾਂ ਕਰੋ ਤਾਂ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ, ਕੰਸਟਰਕਸ਼ਨ ਵੈੱਲਫੇਅਰ ਬੋਰਡ ਦੀਆਂ ਮੀਟਿੰਗਾਂ ਤੋਂ ਬਿਨਾਂ ਮਨਮਰਜ਼ੀ ਨਾਲ ਲਾਭਪਾਤਰੀਆਂ ਵਿਰੋਧੀ ਫੈਸਲੇ ਲਏ ਜਾ ਰਹੇ ਹਨ | ਐੱਕਸਗਰੇਸੀਆ ਦੇ ਕੇਸ 24-10-2024 ਤੋਂ ਬਾਅਦ ਪਾਸ ਨਹੀਂ ਕੀਤੇ ਗਏ | 27 ਨੰਬਰ ਫਾਰਮ ਦਾ ਅੜਿੱਕਾ ਪਾਇਆ ਜਾਂਦਾ ਹੈ, ਪੈਨਸ਼ਨ 3000 ਰੁਪਏ ਤੋਂ ਘਟਾ ਕੇ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਦੇ ਸਾਲਾਂ ਨਾਲ ਿਲੰਕ ਕਰਕੇ 3 ਸਾਲ, 5 ਸਾਲ, 10 ਸਾਲ ਆਦਿ ਤਰੀਕੇ ਨਾਲ 500 ਰੁਪਏ, 1000 ਰੁਪਏ, 1500 ਰੁਪਏ ਕਰ ਦਿੱਤੀ ਗਈ ਹੈ, ਵਿਭਾਗ ਦੀਆਂ ਸਾਈਟਾਂ ਲਗਭਗ ਬੰਦ ਰਹਿੰਦੀਆਂ ਹਨ, ਬੇਲੋੜੇ ਇਤਰਾਜ਼ ਲਾਏ ਜਾਂਦੇ ਹਨ, ਐੱਨ ਆਈ ਸੀ ਅਤੇ ਸੇਵਾ ਕੇਂਦਰ ਵਿਚ ਕੋਈ ਤਾਲਮੇਲ ਨਹੀਂ, ਜ਼ਿਲਿ੍ਹਆਂ ਵਿਚੋਂ ਪਾਸ ਕੀਤੇ ਕੇਸ ਦਫਤਰ ਵਿਚ 3-4 ਸਾਲਾਂ ਤੱਕ ਪਏ ਰਹਿੰਦੇ ਹਨ, ਐੱਲ ਟੀ ਸੀ ਸਕੀਮ ਲਗਭਗ ਖਤਮ ਕਰ ਦਿਤੀ ਗਈ ਹੈ, ਜਨਰਲ ਸਰਜਰੀ ਨੂੰ ਸਿਹਤ ਬੀਮਾ 10 ਲੱਖ ਵਾਲੇ ਕਾਰਡਾਂ ਨਾਲ ਜੋੜ ਦਿੱਤਾ ਹੈ | ਅਪਰੇਸ਼ਨਾਂ ਦੇ ਬਿੱਲ ਪਾਸ ਨਹੀਂ ਕੀਤੇ ਜਾ ਰਹੇ, ਕਿਰਤ ਵਿਭਾਗ ਵੱਲੋਂ ਉਸਾਰੀ ਕਿਰਤੀਆਂ ਨਾਲ ਇਹਨਾਂ ਵਧੀਕੀਆਂ ਵਿਰੱੁਧ ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਵਲੋਂ 27 ਮਾਰਚ ਨੂੰ ਕਿਰਤ ਭਵਨ ਮੁਹਾਲੀ ਦੇ ਸਾਹਮਣੇ ਪੰਜਾਬ ਪੱਧਰ ਦੀ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ | ਸਾਥੀ ਬਰਾੜ ਅਤੇ ਸਾਥੀ ਧਾਲੀਵਾਲ ਨੇ ਕਿਹਾ ਕਿ ਉਸਾਰੀ ਕਿਰਤੀਆਂ ਤੋਂ ਇਲਾਵਾ ਏਟਕ ਨਾਲ ਸੰਬੰਧਤ ਨੇੜੇ ਦੇ ਜ਼ਿਲਿ੍ਹਆਂ ਤੋਂ ਹੋਰ ਮਜ਼ਦੂਰ ਸੰਗਠਨ ਵੀ ਇਸ ਬੇਇਨਸਾਫੀ ਦੇ ਵਿਰੱੁਧ ਕੀਤੀ ਜਾ ਰਹੀ ਰੈਲੀ, ਧਰਨੇ ਵਿਚ ਪਹੁੰਚਣਾ ਯਕੀਨੀ ਬਣਾਉਣ |




