ਯਮੁਨਾ ਖ਼ਤਰੇ ਤੋਂ ਉੱਪਰ, ਲੋਕਾਂ ਦਾ ਦੋ ਮਹੀਨਿਆਂ ’ਚ ਦੂਜੀ ਵਾਰ ਉਜਾੜਾ

0
328

ਨਵੀਂ ਦਿੱਲੀ : ਯਮੁਨਾ ਨਦੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉਤੇ ਲੰਘਣ ਕਾਰਨ ਯਮੁਨਾ ਕੰਢੇ ਨੀਵੇਂ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਖੇਤਰ ਖਾਲੀ ਕਰਨ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਪਰਲੇ ਖੇਤਰਾਂ ’ਚ ਲਗਾਤਾਰ ਮੀਂਹ ਪੈਣ ਕਾਰਨ ਨਦੀ ਦਾ ਪਾਣੀ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਟੱਪ ਕੇ 206.18 ਮੀਟਰ ਤੱਕ ਹੋ ਗਿਆ ਹੈ। ਇਸ ਸਾਲ ਪਾਣੀ ਦੇ ਪੱਧਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਵਾਧਾ ਹੈ। ਨਦੀ ਦੇ ਕਿਨਾਰਿਆਂ ਤੇ ਨੀਵੇਂ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਭੇਜਿਆ ਜਾ ਰਿਹਾ ਹੈ। ਨੀਵੇਂ ਇਲਾਕਿਆਂ ’ਚ ਲੱਗਭੱਗ 37,000 ਲੋਕ ਰਹਿੰਦੇ ਹਨ। ਦੋ ਮਹੀਨਿਆਂ ’ਚ ਇਹ ਦੂਜੀ ਵਾਰ ਹੈ, ਜਦੋਂ ਅਧਿਕਾਰੀ ਹੜ੍ਹ ਵਰਗੀ ਸਥਿਤੀ ਕਾਰਨ ਨੀਵੇਂ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢ ਰਹੇ ਹਨ।

LEAVE A REPLY

Please enter your comment!
Please enter your name here