40 ਲੱਖ ਅਮਰੀਕੀਆਂ ਵੱਲੋਂ ਟਰੰਪ ਖਿਲਾਫ ਪ੍ਰਦਰਸ਼ਨ

0
4
ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਅਮਰੀਕਾ ਦੇ 50 ਰਾਜਾਂ ਵਿੱਚ 3300 ਤੋਂ ਵੱਧ ਥਾਵਾਂ ‘ਤੇ 80 ਲੱਖ ਲੋਕਾਂ ਨੇ ‘ਨੋ ਕਿੰਗਜ਼ ਰੈਲੀ’ ਵਿੱਚ ਹਿੱਸਾ ਲਿਆ। ਜਥੇਬੰਦਕਾਂ ਨੇ ਦੱਸਿਆ ਕਿ ਅਕਤੂਬਰ ਵਿੱਚ ਅਜਿਹੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਲੋਕਾਂ ਨਾਲੋਂ ਇਸ ਵਾਰ ਕਰੀਬ 10 ਲੱਖ ਲੋਕ ਵੱਧ ਸ਼ਾਮਲ ਹੋਏ। ਲੋਕ ਈਰਾਨ ਨਾਲ ਵਧਦੇ ਤਨਾਅ, ਸਖਤ ਇਮੀਗ੍ਰੇਸ਼ਨ ਕਾਰਵਾਈ ਤੇ ਵਧਦੀ ਮਹਿੰਗਾਈ ਤੋਂ ਤੰਗ ਆ ਚੁੱਕੇ ਹਨ। ਲੋਕਾਂ ਨੇ ਟਰੰਪ ਤੇ ਉਪ ਰਾਸ਼ਟਰਪਤੀ ਜੇ ਡੀ ਵਾਂਸ ਖਿਲਾਫ ਨਾਅਰਿਆਂ ਵਾਲੇ ਪੋਸਟਰਾਂ ਨਾਲ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ। ਟਰੰਪ ਖਿਲਾਫ ਹੁਣ ਤੱਕ ਕੌਮੀ ਪੱਧਰ ‘ਤੇ ਤਿੰਨ ‘ਨੋ ਕਿੰਗਜ਼’ ਪ੍ਰਦਰਸ਼ਨ ਹੋ ਚੁੱਕੇ ਹਨ। ਪਹਿਲਾ ਜੂਨ 2025 ਵਿੱਚ ਹੋਇਆ ਸੀ। ਅਮਰੀਕਾ ਹੀ ਨਹੀਂ, ਪੈਰਿਸ, ਲੰਡਨ ਤੇ ਲਿਸਬਨ ਵਰਗੇ ਪੱਛਮੀ ਸ਼ਹਿਰਾਂ ਵਿੱਚ ਵੀ ਟਰੰਪ ਖਿਲਾਫ ਪ੍ਰਦਰਸ਼ਨ ਹੋਏ ਹਨ। ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ ਨਾਲ ਕੋਈ ਫਰਕ ਨਹੀਂ ਪੈਂਦਾ।

C