ਵਰਜੀਤ ਵਾਲੀਆ ਜਲੰਧਰ ਦੇ ਨਵੇਂ ਡੀ ਸੀ

0
8

ਚੰਡੀਗੜ੍ਹ : ਪੰਜਾਬ ਸਰਕਾਰ ਨੇ ਵੱਡੇ ਪੱਧਰ ‘ਤੇ ਫੇਰਬਦਲ ਕਰਦਿਆਂ ਜਲੰਧਰ ਦੇ ਡੀ ਸੀ ਹਿਮਾਂਸ਼ੂ ਅਗਰਵਾਲ ਨੂੰ ਪਟਿਆਲਾ ਬਦਲ ਦਿੱਤਾ ਹੈ, ਜਦੋਂਕਿ ਉੱਥੋਂ ਦੇ ਡੀ ਸੀ ਵਰਜੀਤ ਵਾਲੀਆ ਨੂੰ ਜਲੰਧਰ ਨਿਯੁਕਤ ਕੀਤਾ ਹੈ। ਅਮਿਤ ਕੁਮਾਰ ਪੰਚਾਲ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਆਕਾਸ਼ ਬੰਸਲ ਨੂੰ ਕਪੂਰਥਲਾ ਦਾ ਨਵਾਂ ਡਿਪਟੀ ਕਮਿਸ਼ਨਰ ਅਤੇ ਤੇਜਦੀਪ ਸਿੰਘ ਸੈਣੀ ਨੂੰ ਜਲੰਧਰ ‘ਚ ਐਡੀਸ਼ਨਲ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਿਯੁਕਤ ਕੀਤਾ ਗਿਆ ਹੈ।
ਹੇਮਕੁੰਟ ਦੇ ਰਾਹ ਤੋਂ ਬਰਫ ਹਟਾਉਣ ਦਾ ਕੰਮ ਛੇਤੀ
ਦੇਹਰਾਦੂਨ : ਉੱਤਰਾਖੰਡ ਦੇ ਹਿਮਾਲਿਆ ਵਿੱਚ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਵਿਸ਼ਵ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਨੂੰ ਮੁੱਖ ਰੱਖਦਿਆਂ ਭਾਰਤੀ ਫੌਜ ਅਤੇ ਮੈਨੇਜਮੈਂਟ ਟਰੱਸਟ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਹਾਲ ਹੀ ਵਿੱਚ ਜਵਾਨਾਂ ਅਤੇ ਟਰੱਸਟ ਦੇ ਵਲੰਟੀਅਰਾਂ ਨੇ ਗੋਬਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਦੇ ਪੈਦਲ ਰਸਤੇ ਦੀ ਸਾਂਝੀ ਰੇਕੀ ਕੀਤੀ। ਇਹ ਪਾਇਆ ਗਿਆ ਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ ਲਗਭਗ ਪੰਜ ਤੋਂ ਛੇ ਫੁੱਟ ਬਰਫ ਜੰਮੀ ਹੋਈ ਸੀ। ਰਸਤੇ ਦੇ ਨਾਲ ਅਟਲਾਕੋਟੀ ਗਲੇਸ਼ੀਅਰ ਪੁਆਇੰਟ ‘ਤੇ ਵੀ ਕਾਫੀ ਮਾਤਰਾ ਵਿੱਚ ਬਰਫ ਮੌਜੂਦ ਸੀ। ਫੌਜ ਦੇ ਜਵਾਨਾਂ ਦੀ ਇੱਕ ਟੁਕੜੀ 15 ਅਪਰੈਲ ਤੋਂ ਬਾਅਦ ਰਸਤੇ ‘ਤੇ ਬਰਫ ਸਾਫ ਕਰਨ ਲਈ ਰਵਾਨਾ ਹੋਵੇਗੀ। ਸ੍ਰੀ ਹੇਮਕੁੰਟ ਸਾਹਿਬ ਯਾਤਰਾ ਇਸ ਸਾਲ 23 ਮਈ ਨੂੰ ਸ਼ੁਰੂ ਹੋਵੇਗੀ। ਪਹਿਲਾ ਜੱਥਾ 20 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ।