ਹਥਿਆਰਬੰਦ ਲੁਟੇਰੇ ਬੈਂਕ ‘ਚੋਂ ਨਗਦੀ ਲੁੱਟ ਕੇ ਫਰਾਰ

0
9

ਜਲੰਧਰ (ਸੁਰਿੰਦਰ ਕੁਮਾਰ)-ਜਲੰਧਰ ਦੇ ਕੂਕੀ ਢਾਬ ਇਲਾਕੇ ਦੇ ਬੈਂਕ ਐਨਕਲੇਵ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਸੋਮਵਾਰ ਦੁਪਹਿਰ ਨੂੰ ਹਥਿਆਰਬੰਦ ਬਾਈਕ ਸਵਾਰ ਦੋ ਲੁਟੇਰੇ ਪਿਸਤੌਲ ਦੀ ਨੋਕ ‘ਤੇ ਬੈਂਕ ਵਿੱਚੋਂ ਨਗਦੀ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ।ਇਹ ਘਟਨਾ ਦੁਪਹਿਰ ਕਰੀਬ 2:30 ਵਜੇ ਵਾਪਰੀ। ਦੋ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ। ਇੱਕ ਲੁਟੇਰਾ ਬੈਂਕ ਦੇ ਅੰਦਰ ਦਾਖਲ ਹੋ ਗਿਆ ਤੇ ਦੂਜਾ ਬਾਹਰ ਨਿਗਰਾਨੀ ਕਰਦਾ ਰਿਹਾ। ਅੰਦਰ ਗਏ ਲੁਟੇਰੇ ਨੇ ਕੈਸ਼ੀਅਰ ‘ਤੇ ਪਿਸਤੌਲ ਤਾਣ ਦਿੱਤੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਸਾਰੀ ਨਗਦੀ ਖੋਹ ਲਈ। ਘਟਨਾ ਵੇਲੇ ਬੈਂਕ ਵਿੱਚ 3 ਤੋਂ 4 ਗਾਹਕ ਵੀ ਮੌਜੂਦ ਸਨ।