ਮੋਗਾ : ਬਰਜਿੰਦਰ ਸਿੰਘ ਮੱਖਣ ਬਰਾੜ ਅਕਾਲੀ ਦਲ (ਪੁਨਰ ਸਰਜੀਤ) ਨੂੰ ਛੱਡ ਕੇ ਮੰਗਲਵਾਰ ਪਿੰਡ ਬਾਦਲ ਵਿਖੇ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਉਨ੍ਹਾ ਨੂੰ ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਪਾ ਕੇ ਪਾਰਟੀ ‘ਚ ਸ਼ਾਮਲ ਕੀਤਾ। ਮੱਖਣ ਬਰਾੜ ਨੇ ਕਿਹਾ ਕਿ ਸਥਿਤੀਆਂ ਕੁਝ ਅਜਿਹੀਆਂ ਸਨ ਕਿ ਉਨ੍ਹਾ ਨੂੰ ਮਾਂ ਪਾਰਟੀ ਤੋਂ ਥੋੜ੍ਹੇ ਸਮੇਂ ਲਈ ਪਾਸੇ ਰਹਿਣਾ ਪਿਆ, ਪਰ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪੂਰੀ ਮਿਹਨਤ ਕਰਨਗੇ।





