ਕਾਂਗਰਸ ਨੇ ਭਾਰਤੀ ਕੂਟਨੀਤੀ ‘ਤੇ ਸਵਾਲ ਉਠਾਇਆ

0
11

ਨਵੀਂ ਦਿੱਲੀ : ਜੰਗਬੰਦੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਘਟਨਾਕ੍ਰਮ ਦਾ ਦੁਨੀਆ ਭਰ ਵਿੱਚ ਸਾਵਧਾਨੀ ਨਾਲ ਸਵਾਗਤ ਕੀਤਾ ਜਾਵੇਗਾ, ਪਰ ਉਨ੍ਹਾ ਇਸ ਸੰਕਟ ਵਿੱਚ ਭਾਰਤ ਦੀ ਭੂਮਿਕਾ ਅਤੇ ਸਥਿਤੀ ‘ਤੇ ਚਿੰਤਾ ਪ੍ਰਗਟਾਈ। ਉਨ੍ਹਾ ਗਾਜ਼ਾ ਦੀ ਸਥਿਤੀ ਅਤੇ ਪੱਛਮੀ ਕੰਢੇ ਦੇ ਘਟਨਾਕ੍ਰਮ ‘ਤੇ ਸਰਕਾਰ ਦੇ ਜਵਾਬ ਦੀ ਘਾਟ ਦੀ ਆਲੋਚਨਾ ਕੀਤੀ। ਉਨ੍ਹਾ ਜੰਗਬੰਦੀ ਕਰਵਾਉਣ ਵਿੱਚ ਪਾਕਿਸਤਾਨ ਦੀ ਕਥਿਤ ਭੂਮਿਕਾ ਵੱਲ ਵੀ ਇਸ਼ਾਰਾ ਕੀਤਾ ਅਤੇ ਇਸ ਨੂੰ ਭਾਰਤ ਦੀ ਕੂਟਨੀਤਕ ਪਹੁੰਚ ਲਈ ਇੱਕ ਝਟਕਾ ਕਰਾਰ ਦਿੱਤਾ। ਉਨ੍ਹਾ ਕਿਹਾ ਕਿ ਪਾਕਿਸਤਾਨ ਨੂੰ ਵਿਸ਼ਵ ਪੱਧਰ ‘ਤੇ ਅਲੱਗ-ਥਲੱਗ ਕਰਨ ਦੀਆਂ ਕੋਸ਼ਿਸ਼ਾਂ ਦੇ ਲੋੜੀਂਦੇ ਨਤੀਜੇ ਨਹੀਂ ਨਿਕਲੇ। ਉਨ੍ਹਾ ਇਸ ਦੀ ਤੁਲਨਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਮੁੰਬਈ ਅੱਤਵਾਦੀ ਹਮਲਿਆਂ ਤੋਂ ਬਾਅਦ ਦੀ ਕੂਟਨੀਤਕ ਪਹੁੰਚ ਨਾਲ ਕੀਤੀ। ਉਨ੍ਹਾ ਕਿਹਾ, ‘ਜੰਗਬੰਦੀ ਕਰਵਾਉਣ ਵਿੱਚ ਪਾਕਿਸਤਾਨ ਵੱਲੋਂ ਨਿਭਾਈ ਗਈ ਭੂਮਿਕਾ ਸਰਕਾਰ ਦੀ ਰਣਨੀਤੀ ‘ਤੇ ਸਵਾਲ ਖੜ੍ਹੇ ਕਰਦੀ ਹੈ। ਗੰਭੀਰ ਆਰਥਕ ਤਣਾਅ ਦਾ ਸਾਹਮਣਾ ਕਰ ਰਿਹਾ ਦੇਸ਼ ਅਜਿਹੀ ਭੂਮਿਕਾ ਨਿਭਾਉਣ ਦੇ ਯੋਗ ਹੋਇਆ ਹੈ, ਜੋ ਭਾਰਤ ਦੀ ਕੂਟਨੀਤਕ ਸਥਿਤੀ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ।’ ਕਾਂਗਰਸੀ ਆਗੂ ਨੇ ਮਈ 2025 ਵਿੱਚ ਅਪ੍ਰੇਸ਼ਨ ਸਿੰਧੂਰ ਨੂੰ ਅਚਾਨਕ ਰੋਕਣ ਬਾਰੇ ਵੀ ਸਰਕਾਰ ਤੋਂ ਸਵਾਲ ਪੁੱਛੇ ਅਤੇ ਨੋਟ ਕੀਤਾ ਕਿ ਇਸ ਦਾ ਪਹਿਲਾ ਐਲਾਨ ਅਮਰੀਕਾ ਵੱਲੋਂ ਆਇਆ ਸੀ ਅਤੇ ਇਸ ਕਦਮ ਦੀ ਅਜੇ ਤੱਕ ਸਹੀ ਵਿਆਖਿਆ ਨਹੀਂ ਕੀਤੀ ਗਈ ਹੈ।
ਟਰੰਪ ਦੀ ਇੱਕ ਹੋਰ ਧਮਕੀ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜਿਹੜਾ ਵੀ ਦੇਸ਼ ਈਰਾਨ ਨੂੰ ਹਥਿਆਰਾਂ ਦੀ ਸਪਲਾਈ ਕਰੇਗਾ, ਅਮਰੀਕਾ ਉਸ ‘ਤੇ ਤੁਰੰਤ ਪ੍ਰਭਾਵ ਨਾਲ 50 ਫੀਸਦੀ ਟੈਰਿਫ ਲਗਾ ਦੇਵੇਗਾ। ਇਹ ਫੈਸਲਾ ਬਿਨਾਂ ਕਿਸੇ ਦੇਰੀ ਦੇ ਲਾਗੂ ਕੀਤਾ ਜਾਵੇਗਾ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਦੇਸ਼ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਿਆਇਤ ਜਾਂ ਛੋਟ ਨਹੀਂ ਦਿੱਤੀ ਜਾਵੇਗੀ।
ਉਨ੍ਹਾ ਦਾ ਮੰਨਣਾ ਹੈ ਕਿ ਈਰਾਨ ਦੀ ਫੌਜੀ ਤਾਕਤ ਨੂੰ ਰੋਕਣ ਲਈ ਉਨ੍ਹਾਂ ਦੇ ਸਹਿਯੋਗੀਆਂ ‘ਤੇ ਆਰਥਕ ਦਬਾਅ ਬਣਾਉਣਾ ਬਹੁਤ ਜ਼ਰੂਰੀ ਹੈ।