ਈਰਾਨੀ ਵਫਦ ਸ਼ਹੀਦ ਬੱਚਿਆਂ ਦੀ ਯਾਦ ਨਾਲ ਲੈ ਕੇ ਆਇਆ

0
4

ਇਸਲਾਮਾਬਾਦ : ਸਪੀਕਰ ਮੁਹੰਮਦ ਬਾਕਰ ਗ਼ਾਲੀਬਾਫ ਦੀ ਅਗਵਾਈ ਵਿੱਚ ਈਰਾਨੀ ਵਫਦ ਜੰਗ ਦੌਰਾਨ ਮਨੁੱਖੀ ਨੁਕਸਾਨ ਦੀ ਯਾਦ ਦਿਵਾਉਣ ਵਾਲੀਆਂ ਚੀਜ਼ਾਂ ਲੈ ਕੇ ਇਸਲਾਮਾਬਾਦ ਪਹੁੰਚਿਆ। ਉਨ੍ਹਾਂ ਦੀ ਉਡਾਣ ਦੀ ਅਗਲੀ ਕਤਾਰ ਵਿੱਚ ਖੂਨ ਨਾਲ ਲੱਥਪੱਥ ਸਕੂਲੀ ਬੈਗ, ਜੁੱਤੇ, ਚਿੱਟੇ ਫੁੱਲ ਅਤੇ ਮੀਨਾਬ ਦੇ ਬੱਚਿਆਂ ਦੀਆਂ ਤਸਵੀਰਾਂ ਰੱਖੀਆਂ ਗਈਆਂ ਸਨ, ਜੋ ਇਸ ਤ੍ਰਾਸਦੀ ਦੀ ਗੰਭੀਰਤਾ ਨੂੰ ਦਰਸਾਉਂਦੀਆਂ ਹਨ।
ਐੱਕਸ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਗ਼ਾਲੀਬਾਫ ਨੇ ਲਿਖਿਆ, ਇਸ ਫਲਾਈਟ ਵਿੱਚ ਮੇਰੇ ਸਾਥੀ ‘ਮੀਨਾਬ 168’। ਇਸ ਤਸਵੀਰ ਵਿੱਚ ਉਹ ਬੱਚਿਆਂ ਦੇ ਸਮਾਨ ਅਤੇ ਫੋਟੋਆਂ ਵੱਲ ਦੇਖਦੇ ਨਜ਼ਰ ਆ ਰਹੇ ਹਨ। ਇਸ ਵਫਦ ਦਾ ਨਾਂਅ ‘ਮੀਨਾਬ 168’ ਰੱਖਿਆ ਗਿਆ ਹੈ, ਜੋ ਈਰਾਨ ‘ਤੇ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਦੇ ਪਹਿਲੇ ਦਿਨ ਮਾਰੇ ਗਏ ਬੱਚੇ ਹਨ। ਦੱਖਣੀ ਅਫਰੀਕਾ ਵਿੱਚ ਈਰਾਨੀ ਦੂਤਾਵਾਸ ਨੇ ਇਸ ਸੰਦੇਸ਼ ਨੂੰ ਅੱਗੇ ਵਧਾਉਂਦੇ ਹੋਏ ਕਿਹਾ, ‘ਅਸੀਂ ਮੀਨਾਬ ਦੇ ਬੱਚਿਆਂ ਨੂੰ ਕਦੇ ਨਹੀਂ ਭੁੱਲਾਂਗੇ।’
ਈਰਾਨੀ ਅਧਿਕਾਰੀਆਂ ਅਨੁਸਾਰ 28 ਫਰਵਰੀ ਨੂੰ ਦੱਖਣੀ ਈਰਾਨ ਦੇ ਕਸਬੇ ਮੀਨਾਬ ਵਿੱਚ ‘ਸ਼ਜਰੇਹ ਤੈਯਬਾ’ ਗਰਲਜ਼ ਐਲੀਮੈਂਟਰੀ ਸਕੂਲ ‘ਤੇ ਹੋਏ ਹਮਲੇ ਦੌਰਾਨ 160 ਤੋਂ ਵੱਧ ਬੱਚੇ ਮਾਰੇ ਗਏ ਸਨ। ਕੁਝ ਦਿਨਾਂ ਬਾਅਦ ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਗਚੀ ਨੇ ਕਬਰਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਕੀਤੀ, ਜਿਸ ਬਾਰੇ ਉਨ੍ਹਾ ਕਿਹਾ ਕਿ ਇਹ ਪੀੜਤਾਂ ਲਈ ਤਿਆਰ ਕੀਤੀਆਂ ਜਾ ਰਹੀਆਂ ਸਮੂਹਕ ਕਬਰਾਂ ਹਨ। ਉਨ੍ਹਾ ਨੇ ਇਸ ਹਮਲੇ ਨੂੰ ਠੰਢੇ ਖੂਨ ਨਾਲ ਕੀਤਾ ਗਿਆ ਕਤਲ ਕਰਾਰ ਦਿੰਦਿਆਂ ਇਸ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ।