ਕੌਹਰੀਆਂ : ਸਾਦੀਹਰੀ ਤੋਂ ਪਾਤੜਾਂ ਰੋਡ ‘ਤੇ ਹੋਏ ਭਿਆਨਕ ਸੜਕ ਹਾਦਸੇ ਵਿਚ 2 ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਸਾਦੀਹਰੀ ਤੋਂ ਪਾਤੜਾਂ ਰੋਡ ‘ਤੇ ਨੇੜੇ ਸੋਲਵੈਕਸ ਕੋਲ ਵਾਪਰਿਆ। ਚੌਂਕੀ ਕੌਹਰੀਆਂ ਦੇ ਇੰਚਾਰਜ ਮਿੱਠੂ ਰਾਮ ਨੇ ਦੱਸਿਆ ਕਿ ਬਸੰਤ ਸਿੰਘ (45) ਆਪਣੇ ਮੋਟਰਸਾਈਕਲ ‘ਤੇ ਪਾਤੜਾਂ ਵੱਲ ਜਾ ਰਿਹਾ ਸੀ, ਇਸੇ ਦੌਰਾਨ ਉਸ ਦੀ ਟੱਕਰ ਪਾਤੜਾਂ ਤੋਂ ਆਪਣੇ ਘਰੇਲੂ ਕੰਮ ਤੋਂ ਪਿੰਡ ਸਾਦੀਹਰੀ ਵੱਲ ਨੂੰ ਮੋਟਰਸਾਈਕਲ ‘ਤੇ ਆ ਰਹੇ ਸਾਬਕਾ ਪੰਚਾਇਤ ਮੈਂਬਰ ਸ਼ੇਰਾ ਸਿੰਘ (58) ਨਾਲ ਹੋ ਗਈ। ਮੌਕੇ ਉਤੇ ਰਾਹਗੀਰਾਂ ਵੱਲੋਂ ਮੋਟਰਸਾਈਕਲ ਚਾਲਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।




