ਜਹਾਜ਼ ਤੋਂ ਛਾਲ ਮਾਰੀ

0
19

ਚੇਨੱਈ : ਐਤਵਾਰ ਸਵੇਰੇ ਇੱਥੇ 3:23 ਵਜੇ ਹਵਾਈ ਅੱਡੇ ‘ਤੇ ਉਤਰਦੇ ਸਮੇਂ ਸ਼ਾਰਜਾਹ ਤੋਂ 231 ਯਾਤਰੀਆਂ ਨੂੰ ਲੈ ਕੇ ਆ ਰਹੇ ਏਅਰ ਅਰੇਬੀਆ ਜਹਾਜ਼ ਤੋਂ ਇੱਕ ਯਾਤਰੀ ਨੇ ਛਾਲ ਮਾਰ ਦਿੱਤੀ ਤੇ ਵਪਾਰਕ ਖੇਤਰ ਵੱਲ ਭੱਜ ਗਿਆ।
ਬਾਅਦ ਵਿੱਚ ਸੁਰੱਖਿਆ ਕਰਮੀਆਂ ਨੇ ਉਸ ਨੂੰ ਕਾਬੂ ਕਰ ਲਿਆ। ਉਸ ਦੀ ਪਛਾਣ 29 ਸਾਲਾ ਮੁਹੰਮਦ ਸ਼ਰੀਫ ਨਜਮੁਦੀਨ ਵਜੋਂ ਹੋਈ ਹੈ। ਉਹ ਤਾਮਿਲਨਾਡੂ ਦੇ ਪੁਡੂਕੋਟਾਈ ਦਾ ਰਹਿਣ ਵਾਲਾ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਮਾਨਸਕ ਤੌਰ ‘ਤੇ ਬਿਮਾਰ ਸੀ, ਹਾਲਾਂਕਿ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।