ਕਾਇਰ ਕਦੇ ਇਮਾਨਦਾਰੀ ਨਾਲ ਨਹੀਂ ਲੜਦੇ : ਰਿਚਾ ਚੱਢਾ

0
14

ਨਵੀਂ ਦਿੱਲੀ. ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਹਾਸਲ ਕੀਤੀ ਵੱਡੀ ਜਿੱਤ ਨੇ ਜਿੱਥੇ ਸੂਬੇ ਵਿੱਚ 15 ਸਾਲਾਂ ਤੋਂ ਚੱਲ ਰਹੇ ਤ੍ਰਿਣਮੂਲ ਕਾਂਗਰਸ ਦੇ ਸ਼ਾਸਨ ਨੂੰ ਖ਼ਤਮ ਕਰ ਦਿੱਤਾ ਹੈ, ਉੱਥੇ ਹੀ ਫ਼ਿਲਮੀ ਜਗਤ ਵਿੱਚ ਇਸ ‘ਤੇ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਬੰਗਾਲ ਵਿੱਚ ਆਈ ਇਸ ‘ਕੇਸਰੀ ਸੁਨਾਮੀ’ ‘ਤੇ ਸਵਾਲ ਉਠਾਉਂਦਿਆਂ ਭਾਜਪਾ ‘ਤੇ ਧਾਂਦਲੀ ਦੇ ਦੋਸ਼ ਲਾਏੇ ਹਨ। ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਰਿਚਾ ਚੱਢਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ ਹੈ, “ਕਾਇਰ ਕਦੇ ਵੀ ਇਮਾਨਦਾਰੀ ਨਾਲ ਲੜਨਾ ਨਹੀਂ ਜਾਣਦੇ।” ਰਿਚਾ ਵੱਲੋਂ ਉਠਾਏ ਗਏ ਸਵਾਲਾਂ ਨੇ ਚੋਣ ਨਤੀਜਿਆਂ ਦੀ ਪਾਰਦਰਸ਼ਤਾ ‘ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਅਦਾਕਾਰਾ ਪਹਿਲਾਂ ਵੀ ਭਾਜਪਾ ਦੀਆਂ ਨੀਤੀਆਂ ਅਤੇ ਧਰਮ ਆਧਾਰਿਤ ਸਿਆਸਤ ਦੀ ਖੁੱਲ੍ਹ ਕੇ ਨਿਖੇਧੀ ਕਰਦੀ ਰਹੀ ਹੈ।