ਨਿਊਯਾਰਕ. ਦੋ ਭਾਰਤੀ ਪੱਤਰਕਾਰਾਂ ਆਨੰਦ ਆਰਕੇ ਅਤੇ ਸੁਪਰਨਾ ਸ਼ਰਮਾ ਨੇ ਡਿਜੀਟਲ ਨਿਗਰਾਨੀ ਅਤੇ ਸਾਈਬਰ ਧੋਖਾਧੜੀ ਵਰਗੇ ਗੰਭੀਰ ਵਿਸ਼ਿਆਂ ‘ਤੇ ਸ਼ਾਨਦਾਰ ਕੰਮ ਕਰਨ ਲਈ ਪੱਤਰਕਾਰੀ ਦੇ ਖੇਤਰ ਦਾ ਸਭ ਤੋਂ ਉੱਚਾ ਸਨਮਾਨ ‘ਪੁਲਿਤਜ਼ਰ ਪੁਰਸਕਾਰ’ ਜਿੱਤ ਲਿਆ ਹੈ। ਸੋਮਵਾਰ ਨੂੰ ਐਲਾਨੇ ਗਏ ਇਨ੍ਹਾਂ ਇਨਾਮਾਂ ਵਿੱਚ ਦੋਵਾਂ ਨੂੰ ‘ਇਲਸਟਰੇਟਿਡ ਰਿਪੋਰਟਿੰਗ ਅਤੇ ਕਮੈਂਟਰੀ’ ਸ਼੍ਰੇਣੀ ਵਿੱਚ ਜੇਤੂ ਐਲਾਨਿਆ ਗਿਆ। ਉਨ੍ਹਾਂ ਨੇ ਇਹ ਪੁਰਸਕਾਰ ਬਲੂਮਬਰਗ ਦੀ ਆਪਣੀ ਸਾਥੀ ਪੱਤਰਕਾਰ ਨਤਾਲੀ ਓਬੀਕੋ ਪੀਅਰਸਨ ਨਾਲ ਸਾਂਝਾ ਕੀਤਾ ਹੈ। ਕੋਲੰਬੀਆ ਯੂਨੀਵਰਸਿਟੀ ਦੁਆਰਾ ਦਿੱਤੇ ਜਾਂਦੇ ਇਹ ਪੁਰਸਕਾਰ ਪੱਤਰਕਾਰੀ, ਸਾਹਿਤ ਅਤੇ ਸੰਗੀਤ ਦੇ ਖੇਤਰ ਵਿੱਚ ਵਿਸ਼ਵ ਪੱਧਰ ‘ਤੇ ਸਭ ਤੋਂ ਉੱਚੇ ਮਾਨਤਾ ਪ੍ਰਾਪਤ ਸਨਮਾਨ ਮੰਨੇ ਜਾਂਦੇ ਹਨ।




