ਨਵੀਂ ਦਿੱਲੀ : ਭਾਰਤੀ ਇੰਟਰਨੈੱਟ ਯੂਜਰਜ਼ ਲਈ 5ਜੀ ਦਾ ਇੰਤਜ਼ਾਰ ਖ਼ਤਮ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ’ਚ 5ਜੀ ਇੰਟਰਨੈੱਟ ਸੇਵਾ ਲਾਂਚ ਕਰ ਦਿੱਤੀ। ਇਸ ਦੇ ਨਾਲ ਭਾਰਤ ’ਚ ਮੋਬਾਇਲ ਫੋਨਾਂ ’ਤੇ ਹਾਈ ਸਪੀਡ ਇੰਟਰਨੈੱਟ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਦਿੱਲੀ ’ਚ 6ਵੀਂ ਇੰਡੀਆ ਮੋਬਾਇਲ ਕਾਂਗਰਸ 2022 ਦੌਰਾਨ ਦੇਸ਼ ਦੇ ਚੋਣਵੇਂ ਸ਼ਹਿਰਾਂ ’ਚ ਇਸ ਸੇਵਾ ਦੀ ਸ਼ੁਰੂਆਤ ਕੀਤੀ ਹੈ। ਅਗਲੇ ਕੁਝ ਸਾਲਾਂ ’ਚ 5-ਜੀ ਇੰਟਰਨੈੱਟ ਸੇਵਾ ਪੂਰੇ ਭਾਰਤ ’ਚ ਉਪਲੱਬਧ ਕਰਵਾਈ ਜਾਵੇਗੀ।
ਦੂਰਸੰਚਾਰ ਵਿਭਾਗ ਨੇ ਦੱਸਿਆ ਕਿ 5ਜੀ ਸੇਵਾਵਾਂ ਦਾ ਲਾਭ ਸਭ ਤੋਂ ਪਹਿਲਾ 13 ਸ਼ਹਿਰਾਂ ’ਚ ਰਹਿਣ ਵਾਲੇ ਯੂਜਰਜ਼ ਨੂੰ ਮਿਲੇਗਾ। ਇਨ੍ਹਾਂ ਸ਼ਹਿਰਾਂ ’ਚ ਦਿੱਲੀ, ਮੁੰਬਈ, ਚੇਨਈ ਕੋਲਕਾਤਾ, ਚੰਡੀਗੜ੍ਹ, ਬੈਂਗਲੁਰੂ, ਹੈਦਰਾਬਾਦ, ਲਖਨਊ, ਪੁਣੇ, ਗਾਂਧੀਨਗਰ, ਅਹਿਮਦਾਬਾਦ ਅਤੇ ਜਾਮਨਗਰ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ਤੋਂ ਬਾਅਦ ਸਾਲ ਦੇ ਆਖਰ ਤੱਕ ਬਾਕੀ ਵੱਡੇ ਸ਼ਹਿਰਾਂ ਅਤੇ ਅਗਲੇ ਸਾਲ ਹੋਰ ਸਰਕਲ ’ਚ ਵੀ 5ਜੀ ਸੇਵਾਵਾਂ ਨਾਲ ਜੁੜ ਕੇ ਨੈੱਟਵਰਕ ਤਿਆਰ ਕੀਤਾ ਜਾਵੇਗਾ ਅਤੇ ਇਸ ਦਾ ਲਾਭ ਯੂਜਰਜ਼ ਨੂੰ ਮਿਲੇਗਾ। ਹਾਲਾਂਕਿ, ਕੇਵਲ 8 ਸ਼ਹਿਰਾਂ ’ਚ ਇਸ ਦਾ ਲਾਭ ਮਿਲ ਰਿਹਾ ਹੈ।
ਭਾਰਤੀ ਏਅਰਟੈੱਲ ਨੇ ਸ਼ਨੀਵਾਰ ਤੋਂ ਚਾਰ ਮਹਾਂਨਗਰਾਂ ਸਮੇਤ ਅੱਠ ਸ਼ਹਿਰਾਂ ’ਚ 5ਜੀ ਟੈਲੀਕਾਮ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੀ ਯੋਜਨਾ ਮਾਰਚ 2024 ਤੱਕ ਦੇਸ਼ ਭਰ ਵਿਚ ਇਹ ਸੇਵਾਵਾਂ ਪ੍ਰਦਾਨ ਕਰਨ ਦੀ ਹੈ। ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਕਿ ਉਨ੍ਹਾ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਅਗਲੇ ਸਾਲ ਦਸੰਬਰ ਤੱਕ ਦੇਸ਼ ਭਰ ’ਚ 5ਜੀ ਸੇਵਾਵਾਂ ਸ਼ੁਰੂ ਕਰੇਗੀ। ਜੀਓ ਇਸ ਮਹੀਨੇ ਦੇ ਅੰਤ ਤੱਕ 5ਜੀ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਵਿਚ ਹੈ।
ਕਿਸ ਤਰ੍ਹਾਂ ਬਦਲੇਗੀ ਤੁਹਾਡੀ ਜ਼ਿੰਦਗੀ
4ਜੀ ਦੀ 1 ਗੀਗਾ ਬਿਟਸ ਪ੍ਰਤੀ ਸੈਕਿੰਡ ਦੀ ਤੁਲਨਾ ’ਚ 5ਜੀ ਦੇ ਹਾਈ ਬੈਂਡ ਸਪੈਕਟ੍ਰਮ ’ਚ ਇੰਟਰਨੈੱਟ ਸਪੀਡ 20 ਗੀਗਾ ਬਿਟਸ ਨੂੰ ਪਾਉਣ ਲਈ 5ਜੀ ਸਾਰੇ ਤਰ੍ਹਾਂ ਦੇ ਸਪੈਕਟ੍ਰਮ ਨੂੰ ਯੂਜ਼ ਕਰਦਾ ਹੈ। 5ਜੀ ’ਚ 1 ਗੀਗਾ ਬਿਟਸ ਦੀ ਸਪੀਡ ਨਾਲ 4 ਗੀਗਾ ਬਿਟਸ ਦੀ ਇੱਕ ਮਵੀ ਨੂੰ 3 ਸੈਕਿੰਡ ’ਚ ਡਾਊਨਲੋਡ ਕੀਤਾ ਜਾ ਸਕਦਾ ਹੈ। 5ਜੀ ਦੀ ਸਹਾਇਤਾ ਨਾਲ 20.8 ਮਿਲੀਅਨ ਡਿਵਾਇਸ ਨੂੰ ਇੱਕ ਸਾਥ ਜੋੜਿਆ ਜਾ ਸਕਦਾ ਹੈ।
5ਜੀ ਤਕਨੀਕ ’ਚ ਕੁਨੈਕਸ਼ਨ ਡੇਨਿਸਟੀ 1 ਮਿਲੀਅਨ ਪ੍ਰਤੀ ਵਰਗ ਕਿਲੋਮੀਟਰ ਹੈ। ਇਸ ਦਾ ਮਤਲਬ ਇਹ ਹੈ ਕਿ ਪ੍ਰਤੀ ਵਰਗ ਕਿਲੋਮੀਟਰ ’ਚ 1 ਮਿਲੀਅਨ ਡਿਵਾਇਸ ਨੂੰ ਇੱਕ ਸਾਥ ਜੋੜਿਆ ਜਾ ਸਕਦਾ ਹੈ। 5ਜੀ ਤਕਨੀਕ ’ਚ ਅਲਟਰਾ ਹਾਈ ਸਪੀਡ ਅਤੇ ਸੁਪਰ ਲੋ ਲੇਟਨਸੀ ਕਾਰਨ ਇੱਕ ਮਸ਼ੀਨ ਤੋਂ ਦੂਜੀ ਮਸ਼ੀਨ ਵਿਚਾਲੇ ਕਮਿਊਨੀਕੇਟ ਕਰਨਾ ਬਹੁਤ ਅਸਾਨ ਹੋ ਜਾਵੇਗਾ।
ਇਨ੍ਹਾਂ ਸੈਕਟਰਾਂ ’ਚ ਮਿਲੇਗੀ ਮਦਦ
5ਜੀ ਟੈਕਨਾਲੋਜੀ ਦੇ ਆਉਣ ਨਾਲ ਬਿਨਾਂ ਡਰਾਈਵਰ ਗੱਡੀਆਂ, ਹੈਲਕੇਅਰ, ਵਰਚੂਅਲ ਰਿਆਲਟੀ, ਕਲਾਊਡ ਗੇਮਿੰਗ ਲਈ ਵੀ ਨਵੇਂ ਰਸਤੇ ਖੁੱਲ੍ਹਣਗੇ। ਹੈੱਲਥ ਕੇਅਰ ਸੈਕਟਰ ਦੀ ਗੱਲ ਕਰੀਏ ਤਾਂ ਡਾਕਟਰ ਆਪਣੇ ਸਥਾਨ ਤੋਂ ਹੀ ਰੋਗੀਆਂ ਨਾਲ ਸਿੱਧਾ ਜੁੜ ਸਕਣਗੇ, ਨਾਲ ਹੀ ਡਾਕਟਰ ਸਰਜਨ ਨੂੰ ਸਹੀ ਸਰਜਰੀ ਕਰਨ ’ਚ ਵੀ ਮਦਦ ਕਰ ਸਕਣਗੇ। 5-ਜੀ ਦੇ ਆਉਣ ਤੋਂ ਬਾਅਦ ਜੋ ਪਹਿਲਾਂ ਕੰਮ ਕੀਤੇ ਜਾ ਰਹੇ ਸਨ, ਉਸ ’ਚ ਸੁਧਾਰ ਹੋਵੇਗਾ, ਨਾਲ ਹੀ ਇੰਟਰਨੈੱਟ ਨਾਲ ਨਵੇਂ ਤਰੀਕੇ ਨਾਲ ਡਿਵਾਇਸ ਜੁੜਨਗੇ। ਏਨਾ ਹੀ ਨਹੀਂ, ਤੁਸੀਂ ਫਰਿੱਜ, ਟੀ ਵੀ, ਏ ਸੀ ਅਤੇ ਘਰ ਦੀਆਂ ਦੂਜੀਆਂ ਚੀਜ਼ਾਂ ਨੂੰ ਵੀ ਕੁਨੈਕਟ ਕਰ ਸਕਦੇ ਹੋ। ਤੁਸੀਂ ਕਿਤਿਓਂ ਵੀ ਇਨ੍ਹਾਂ ਚੀਜ਼ਾਂ ਨੂੰ ਆਪਣੇ ਸਮਾਰਟ ਫੋਨ ਨਾਲ ਕੰਟਰੋਲ ਕਰ ਸਕਦੇ ਹੋ।
ਤੁਹਾਡੇ ਮੋਬਾਇਲ ’ਚ ਕਿਵੇਂ ਆਵੇਗਾ 5ਜੀ
ਇਸ ਸਮੇਂ ਬਾਜ਼ਾਰ ’ਚ 2ਜੀ, 3ਜੀ ਅਤੇ 4ਜੀ ਸਿਮ ਮੌਜੂਦ ਹਨ। ਵਰਤਮਾਨ ’ਚ, ਜਿੱਥੇ ਫੀਚਰ ਫੋਨ ਉਪਭੋਗਤਾ 2ਜੀ ਸਿਮ ਦੀ ਵਰਤੋਂ ਕਰਦੇ ਹਨ, ਉੱਥੇ ਸਮਾਰਟਫੋਨ ਉਪਭੋਗਤਾ 3ਜੀ ਅਤੇ 4ਜੀ ਸਿਮ ਕਾਰਡਾਂ ਦੀ ਵਰਤੋਂ ਕਰਦੇ ਹਨ। ਜੇਕਰ ਅਸੀਂ 5ਜੀ ਦੀ ਗੱਲ ਕਰੀਏ ਤਾਂ ਇਹ ਮੌਜੂਦਾ 4ਜੀ ਵਰਗਾ ਹੋਵੇਗਾ। ਜਾਣਕਾਰੀ ਮੁਤਾਬਕ 4ਜੀ ਸਿਮ ਦੇ ਆਕਾਰ ’ਚ ਕੋਈ ਬਦਲਾਅ ਨਹੀਂ ਹੋਵੇਗਾ।
ਤੁਸੀਂ ਇਸ ਸਮੇਂ ਜਿਸ ਵੀ ਕੰਪਨੀ ਦਾ 4ਜੀ ਸਿਮ ਵਰਤ ਰਹੇ ਹੋ, ਉਹ 5ਜੀ ਨੈੱਟਵਰਕ ਨੂੰ ਵੀ ਰੱਖਣ ਦੇ ਯੋਗ ਹੋਵੇਗਾ। ਹਾਲਾਂਕਿ ਇਹ ਕਿਵੇਂ ਸੰਭਵ ਹੋਵੇਗਾ? ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ। ਅਸਲ ’ਚ ਸਿਮ ਅੰਦਰ ਕੋਈ ਤਕਨੀਕ ਨਹੀਂ ਹੈ। ਸਿਮ ਦੇ ਜ਼ਰੀਏ, ਤੁਹਾਨੂੰ ਸਿਰਫ ਇੱਕ ਯੂਨੀਕ ਆਈਡੀ ਦਿੱਤੀ ਜਾਂਦੀ ਹੈ ਅਤੇ ਉਸ ਆਈ ਡੀ ਅਨੁਸਾਰ ਪਲਾਨ ਤੁਹਾਡੇ ਨੰਬਰ ’ਤੇ ਐਕਟੀਵੇਟ ਹੁੰਦਾ ਹੈ। ਅਜਿਹੀ ਸਥਿਤੀ ’ਚ ਤੁਹਾਨੂੰ ਨਵਾਂ ਸਿਮ ਲੈਣ ਦੀ ਲੋੜ ਹੀ ਨਾ ਪਵੇ। ਜ਼ਿਕਰਯੋਗ ਹੈ ਕਿ 5ਜੀ ਸਿਮ ਦੀ ਵਰਤੋਂ ਸਿਰਫ 5ਜੀ ਫੋਨਾਂ ’ਤੇ ਕੀਤੀ ਜਾ ਸਕਦੀ ਹੈ। ਨਾਲ ਹੀ, ਜਿਨ੍ਹਾਂ ਮੋਬਾਈਲ ਉਪਭੋਗਤਾਵਾਂ ਨੇ 5ਜੀ ਫੋਨ ਖਰੀਦੇ ਹਨ, ਉਨ੍ਹਾਂ ਨੂੰ ਵੱਖਰੇ ਤੌਰ ’ਤੇ 5ਜੀ ਖਰੀਦਣ ਦੀ ਜ਼ਰੂਰਤ ਨਹੀਂ ਹੋ ਸਕਦੀ। ਗਾਹਕ ਆਪਣੇ 4ਜੀ ਸਿਮ ’ਤੇ ਹੀ 5ਜੀ ਨੈੱਟਵਰਕ ਨਾਲ ਕਨੈਕਟ ਕਰ ਸਕਣਗੇ, ਕਿਉਂਕਿ 4ਜੀ ਸਿਮ ਸਿਰਫ 5ਜੀ ਸਿਮ ’ਚ ਬਦਲ ਜਾਵੇਗਾ। ਇਸ ਲਈ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਸੇ ਸਮੇਂ ਇਸ ’ਚ 5ਜੀ ਇੰਟਰਨੈੱਟ ਚਲਾ ਸਕਦੇ ਹੋ। ਜੇਕਰ ਤੁਸੀਂ ਆਪਣੇ ਮੋਬਾਈਲ ਨੰਬਰ ’ਤੇ 5ਜੀ ਸੇਵਾਵਾਂ ਦਾ ਲਾਭ ਚਾਹੁੰਦੇ ਹੋ, ਤਾਂ ਤੁਹਾਨੂੰ ਵੱਖਰੇ ਤੌਰ ’ਤੇ 5ਜੀ ਪਲਾਟ ਖਰੀਦਣੇ ਪੈਣਗੇ ਅਤੇ ਉਸ 5ਜੀ ਪੈਕ ’ਚ ਉਪਲੱਬਧ ਲਾਭਾਂ ਦੇ ਅਨੁਸਾਰ ਤੁਹਾਨੂੰ 5ਜੀ ਸੇਵਾ ਮਿਲੇਗੀ।