ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਹੁਣ ਮਲਿਕਅਰੁਜਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਹੋਵੇਗੀ। ਤੀਜੇ ਉਮੀਦਵਾਰ ਝਾਰਖੰਡ ਦੇ ਸਾਬਕਾ ਕੈਬਨਿਟ ਮੰਤਰੀ ਕੇ ਐਨ ਤਿ੍ਰਪਾਠੀ ਦੀ ਨਾਮਜ਼ਦਗੀ ਰੱਦ ਹੋ ਗਈ। ਹਾਲਾਂਕਿ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ 8 ਅਕਤੂਬਰ ਹੈ। ਇਸ ਲਈ ਉਸੇ ਦਿਨ ਤਸਵੀਰ ਸਾਫ ਹੋ ਸਕੇਗੀ ਕਿ ਚੋਣ ਹੋਵੇਗਾ ਜਾਂ ਨਹੀਂ। ਜੇਕਰ ਕਿਸੇ ਨੇ ਆਪਣਾ ਪਰਚਾ ਵਾਪਸ ਨਹੀਂ ਲਿਆ ਤਾਂ ਚੋਣ ਹੋਵੇਗੀ। ਕਾਂਗਰਸ ਪ੍ਰਧਾਨ ਦੀ ਚੋਣ ਮੁਖੀ ਮਧੂਸੁਧਨ ਮਿਸਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਮੀਦਵਾਰਾਂ ਵੱਲੋਂ ਜਮ੍ਹਾਂ ਕੀਤੇ ਗਏ ਫਾਰਮਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ’ਚੋਂ 20 ਫਾਰਮਾਂ ’ਚੋਂ 4 ਵਿੱਚ ਦਸਤਖ਼ਤ ’ਚ ਵੱਖਰੇ ਦੇਖੇ ਗਏ, ਜਿਸ ਕਾਰਨ ਉਨ੍ਹਾਂ ਨੂੰ ਅਸਵੀਕਾਰ ਕਰ ਦਿੱਤਾ ਗਿਆ। ਹੁਣ ਇਸ ਚੋਣ ’ਚ ਮਲਿਕਅਰੁਜਨ ਖੜਗੇ ਅਤੇ ਸ਼ਸ਼ੀ ਥਰੂਰ ਆਹਮਣੇ-ਸਾਹਮਣੇ ਹੋਣਗੇ। ਝਾਰਖੰਡ ਦੇ ਉਮੀਦਵਾਰ ਕੇ ਐੱਨ ਤਿ੍ਰਪਾਠੀ ਦਾ ਫਾਰਮ ਰੱਦ ਹੋ ਗਿਆ ਹੈ।