ਵਿਨੇਸ਼ ਫੋਗਾਟ ਨੂੰ ਕਾਰਨ ਦੱਸੋ ਨੋਟਿਸ, 26 ਜੂਨ ਤੱਕ ਖੇਡਣ ‘ਤੇ ਰੋਕ

0
8

ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂ ਅੱੈਫ ਆਈ) ਨੇ ਸਨਿੱਚਰਵਾਰ ਵਿਨੇਸ਼ ਫੋਗਾਟ ਨੂੰ ਇੱਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ, ਜਿਸ ਵਿੱਚ ਉਨ੍ਹਾ ‘ਤੇ ਅਨੁਸ਼ਾਸਨਹੀਣਤਾ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ। ਉਨ੍ਹਾ ਨੂੰ 26 ਜੂਨ ਤੱਕ ਘਰੇਲੂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਇੱਕ 15 ਪੰਨਿਆਂ ਦੇ ਨੋਟਿਸ ਵਿੱਚ ਦੋਸ਼ ਲਗਾਇਆ ਹੈ ਕਿ ਵਿਨੇਸ਼ ਦੇ ਵਿਹਾਰ ਕਾਰਨ ਦੇਸ਼ ਨੂੰ ਸ਼ਰਮਿੰਦਗੀ ਝੱਲਣੀ ਪਈ ਹੈ ਅਤੇ ਭਾਰਤੀ ਕੁਸ਼ਤੀ ਦੇ ਅਕਸ ਨੂੰ ਸੱਟ ਵੱਜੀ ਹੈ। ਫੈਡਰੇਸ਼ਨ ਅਨੁਸਾਰ ਉਨ੍ਹਾ ਫੈਡਰੇਸ਼ਨ ਦੇ ਸੰਵਿਧਾਨ, ਕੌਮਾਂਤਰੀ ਕੁਸ਼ਤੀ ਨਿਯਮਾਂ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਫੈਡਰੇਸ਼ਨ ਨੇ ਚਾਰ ਮੁੱਖ ਦੋਸ਼ਾਂ ‘ਤੇ ਵਿਨੇਸ਼ ਤੋਂ ਜਵਾਬ ਮੰਗਿਆ ਹੈ।
ਇਨ੍ਹਾਂ ਵਿੱਚ 2024 ਪੈਰਿਸ ਓਲੰਪਿਕ ਦੌਰਾਨ ਭਾਰ ਪੂਰਾ ਨਾ ਹੋਣ ਕਾਰਨ ਅਯੋਗ ਕਰਾਰ ਦਿੱਤਾ ਜਾਣਾ, ਡੋਪਿੰਗ ਵਿਰੋਧੀ ਨਿਯਮਾਂ ਦੇ ਤਹਿਤ ਆਪਣੇ ਕਥਿਤ ਟਿਕਾਣੇ ਦੀ ਜਾਣਕਾਰੀ ਦੇਣ ਵਿੱਚ ਅਸਫਲ ਰਹਿਣਾ ਅਤੇ ਮਾਰਚ 2024 ਦੇ ਚੋਣ ਟਰਾਇਲਾਂ (ਜੋ ਉਸ ਸਮੇਂ ਦੇ ਐਡਹਾਕ ਪੈਨਲ ਵੱਲੋਂ ਕਰਵਾਏ ਗਏ ਸਨ) ਦੌਰਾਨ ਦੋ ਵੱਖ-ਵੱਖ ਭਾਰ ਵਰਗਾਂ ਵਿੱਚ ਮੁਕਾਬਲਾ ਕਰਨਾ ਸ਼ਾਮਲ ਹੈ।