ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾ ਦੀ ਬੇਟੀ ਜੈ ਇੰਦਰ ਕੌਰ (ਪ੍ਰਧਾਨ, ਭਾਜਪਾ ਮਹਿਲਾ ਵਿੰਗ) ਅਤੇ ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਮੰਗਲਵਾਰ ਮੁਹਾਲੀ ਦੇ ਹਸਪਤਾਲ ਵਿੱਚ ਇਕੱਠੇ ਨਜ਼ਰ ਆਏ। ਜਾਖੜ ਅਤੇ ਕੈਪਟਨ ਵਿਚਕਾਰ ਹੋਈ ਮੁਲਾਕਾਤ ਨੇ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ। ਕੈਪਟਨ ਦੇ ਗੋਡੇ ਦਾ ਹਾਲ ਹੀ ਵਿੱਚ ਅਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਉਹ ਰੁਟੀਨ ਚੈੱਕਅੱਪ ਲਈ ਹਸਪਤਾਲ ਵਿੱਚ ਸਨ। ਉਨ੍ਹਾ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਉਹ ਬਿਲਕੁਲ ਤੰਦਰੁਸਤ ਹਨ ਅਤੇ ਹੁਣ ਉਨ੍ਹਾ ਨੂੰ ਚੱਲਣ ਲਈ ਸੋਟੀ ਦੀ ਲੋੜ ਨਹੀਂ। ਜਾਖੜ ਨੇ ਕਿਹਾ ਕਿ ਕੈਪਟਨ ਚੜ੍ਹਦੀ ਕਲਾ ‘ਚ ਅਤੇ ਖੁਸ਼ ਨਜ਼ਰ ਆਏ।





