ਹਲਵਾਰਾ ਤੋਂ ਉਡਾਣਾਂ ਸ਼ੁਰੂ

0
12

ਗੁਰੂਸਰ ਸੁਧਾਰ : ਕੌਮਾਂਤਰੀ ਹਵਾਈ ਅੱਡਾ ਹਲਵਾਰਾ ‘ਤੇ ਏਅਰ ਇੰਡੀਆ ਦੀ ਪਹਿਲੀ ਫਲਾਈਟ ਏ.ਆਈ 481 ਸ਼ੁੱਕਰਵਾਰ ਨੂੰ ਸਵੇਰੇ 7:05 ‘ਤੇ ਲੈਂਡ ਕੀਤੀ ਹੈ। ਇਹ ਫਲਾਈਟ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਸਵੇਰੇ 5:55 ਵਜੇ ਰਵਾਨਾ ਹੋਈ ਸੀ। ਇਹ ਏਅਰ ਬੱਸ ਏ 320 ਜਹਾਜ਼ ਸੀ ਜਿਸ ਦੀ ਸਮਰੱਥਾ ਲੱਗਭੱਗ 160 ਯਾਤਰੀਆਂ ਦੀ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਭਾਜਪਾ ਦੀ ਇਕ ਟੀਮ ਇਸ ਜਹਾਜ਼ ‘ਤੇ ਸਵਾਰ ਸੀ। ਕੇਂਦਰੀ ਮੰਤਰੀ ਬਿੱਟੂ ਦੇ ਨਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਰਜਿੰਦਰ ਗੁਪਤਾ ਵੀ ਇਸ ਵਿੱਚ ਸ਼ਾਮਲ ਸਨ।