ਤਰਨ ਤਾਰਨ ‘ਚ ਵੱਡੇ ਸੁਨਿਆਰੇ ‘ਤੇ ਛਾਪਾ

0
13

ਤਰਨ ਤਾਰਨ : ਈ ਡੀ ਨੇ ਸੋਮਵਾਰ ਇੱਥੋਂ ਦੇ ਨਾਮਵਰ ਸੁਨਿਆਰੇ (ਸਰਦਾਰ ਜਿਊਲਰਜ਼) ਕੁਲਵੰਤ ਸਿੰਘ ਅਤੇ ਉਸ ਦੇ ਬੇਟੇ ਬਿਕਰਮ ਸਿੰਘ ਬੰਟੀ ਦੀ ਦੁਕਾਨ ਤੇ ਰਿਹਾਇਸ਼ ‘ਤੇ ਅਚਨਚੇਤ ਛਾਪਾ ਮਾਰਿਆ। ਸੂਤਰਾਂ ਮੁਤਾਬਕ ਇਹ ਕਾਰਵਾਈ ਸੁਨਿਆਰੇ ਵੱਲੋਂ ਕੀਤੇ ਗਏ ਇੱਕ ਵੱਡੇ ਅਤੇ ਸ਼ੱਕੀ ਵਿੱਤੀ ਲੈਣ-ਦੇਣ (ਭਾਰੀ ਪੇਮੈਂਟ) ਦੇ ਆਧਾਰ ‘ਤੇ ਅਮਲ ਵਿੱਚ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ ਈ ਡੀ ਵੱਲੋਂ ਕੁਲਵੰਤ ਸਿੰਘ ਦੇ ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਟਿਕਾਣਿਆਂ ‘ਤੇ ਵੀ ਛਾਪਾ ਮਾਰਿਆ ਗਿਆ ਸੀ। ਈ ਡੀ ਦੀ ਟੀਮ ਕਰੀਬ 9 ਵਜੇ ਸੁਨਿਆਰੇ ਦੇ ਟਿਕਾਣਿਆਂ ‘ਤੇ ਪਹੁੰਚੀ ਅਤੇ ਤੁਰੰਤ ਸਾਰੇ ਦਸਤਾਵੇਜ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਹ ਪਰਵਾਰ ਪ੍ਰਾਪਰਟੀ ਦਾ ਕਾਰੋਬਾਰ ਵੀ ਕਰਦਾ ਹੈ।
ਬਲੋਚਿਸਤਾਨ ‘ਚ 35 ਲੜਾਕੇ ਮਾਰੇ
ਕਰਾਚੀ (ਨ ਜ਼ ਸ)-ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਦੇ ਮੰਗਲਾ ਜ਼ਰਘੂਨ ਘਰ ਇਲਾਕੇ ਵਿੱਚ 35 ਲੜਾਕਿਆਂ ਨੂੰ ਮਾਰ ਦਿੱਤਾ ਅਤੇ ਤਿੰਨ ਹਾਈ-ਪ੍ਰੋਫਾਈਲ ਸੀਨੀਅਰ ਕਮਾਂਡਰਾਂ ਨੂੰ ਗ੍ਰਿਫਤਾਰ ਕਰ ਲਿਆ। ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਐਤਵਾਰ ਰਾਤ ਨੂੰ ਕੁਵੇਟਾ ਵਿੱਚ ਮੀਡੀਆ ਨੂੰ ਦੱਸਿਆ ਕਿ 13 ਮਈ ਨੂੰ ਸ਼ੁਰੂ ਹੋਏ ਇਸ ਅਪ੍ਰੇਸ਼ਨ ਦੌਰਾਨ ਪਿਛਲੇ ਚਾਰ ਦਿਨਾਂ ਵਿੱਚ 35 ਅੱਤਵਾਦੀਆਂ ਦੀ ਮੌਤ ਹੋਈ ਹੈ। ਰਿੰਦ ਨੇ ਕਿਹਾ ਕਿ ਇਹ ਅਪ੍ਰੇਸ਼ਨ ਬਲੋਚਿਸਤਾਨ ਵਿੱਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਉਸ ਦੇ ਸਹਿਯੋਗੀ ਸਮੂਹਾਂ ਦੇ ਖਿਲਾਫ ਸੀ।