ਬਲੋਚਿਸਤਾਨ ‘ਚ ਸ਼ਟਲ ਟਰੇਨ ‘ਚ ਧਮਾਕਾ, 24 ਮੌਤਾਂ ਤੇ 82 ਜ਼ਖਮੀ

0
4
ਕਰਾਚੀ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਐਤਵਾਰ ਸਵੇਰੇ ਇੱਕ ਸ਼ਟਲ ਟਰੇਨ ਵਿੱਚ ਹੋਏ ਜ਼ਬਰਦਸਤ ਧਮਾਕੇ ਵਿੱਚ ਘੱਟੋ-ਘੱਟ 24 ਲੋਕ ਮਾਰੇ ਗਏ ਅਤੇ ਲੱਗਭੱਗ 82 ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਕੋਇਟਾ ਵਿੱਚ ਚਮਨ ਫਾਟਕ ਰੇਲਵੇ ਸਟੇਸ਼ਨ ਦੇ ਨੇੜੇ ਹੋਇਆ। ਪਾਕਿਸਤਾਨ ਦੇ ਰੇਲਵੇ ਮੰਤਰੀ ਹਨੀਫ ਅੱਬਾਸੀ ਨੇ ਧਮਾਕੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸ਼ਟਲ ਟਰੇਨ ਵਿੱਚ ਯਾਤਰੀ ਸਵਾਰ ਸਨ ਅਤੇ ਧਮਾਕਾ ਇੰਜਣ ਅਤੇ ਤਿੰਨ ਬੋਗੀਆਂ ਨਾਲ ਹੋਇਆ। ਅੱਬਾਸੀ ਨੇ ਕਿਹਾ, ਟਰੇਨ ਐਤਵਾਰ ਸਵੇਰੇ ਕੋਇਟਾ ਕੈਂਟ ਸਟੇਸ਼ਨ ਤੋਂ ਸਿਟੀ ਰੇਲਵੇ ਸਟੇਸ਼ਨ ਵੱਲ ਜਾ ਰਹੀ ਸੀ ਜਦੋਂ ਇਹ ਧਮਾਕਾ ਹੋਇਆ। ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਆਰਮੀ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਬੀ ਐੱਲ ਏ ਦੇ ਇੱਕ ਬੁਲਾਰੇ ਵੱਲੋਂ ਕੀਤੇ ਗਏ ਦਾਅਵੇ ਦੇ ਅਨੁਸਾਰ, ਇਹ ਹਮਲਾ ਉਦੋਂ ਕੀਤਾ ਗਿਆ ਸੀ, ਜਦੋਂ ਟਰੇਨ ਕੋਇਟਾ ਕੈਂਟ ਤੋਂ ਫੌਜੀ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਸੀ।