ਗੁਰਦੀਪ ਸਿੰਘ ਸੰਘਵਾਲ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ

0
4

ਕਿਸ਼ਨਗੜ੍ਹ (ਸੁਖਜੀਤ ਕੁਮਾਰ)-ਕਾਂਗਰਸੀ ਆਗੂ, ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਸੰਘਵਾਲ ਜੋ ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਜੋਗੀ ਪੀਰ ਪਿੰਡ ਸੰਘਵਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਤੇ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਭਾਈ ਜੁਝਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜੱਥੇ ਵੱਲੋਂ ਵੈਰਾਗਮਈ ਰਸਭਿੰਨਾ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਪਰੰਤ ਵੱਖ-ਵੱਖ ਜਥੇਬੰਦੀਆਂ, ਸਮਾਜਿਕ, ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਸੰਤ ਮਹਾਂਪੁਰਸ਼ ਜਿਨ੍ਹਾਂ ਵਿੱਚ ਸੰਤ ਨਿਰਮਲ ਦਾਸ ਜੀ ਬਾਬੇ ਜੋੜੇ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਸੁਖਵਿੰਦਰ ਕੋਟਲੀ, ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇਪੀ, ਸੇਵਾ ਮੁਕਤ ਐੱਸ ਐੱਸਪੀ ਰਜਿੰਦਰ ਸਿੰਘ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਸਿੱਖ ਵਿਦਵਾਨ ਤੇ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ, ਜਥੇਦਾਰ ਰਣਜੀਤ ਸਿੰਘ ਕਾਹਲੋਂ ਮੈਂਬਰ ਐੱਸ ਜੀ ਪੀ ਸੀ, ਪਰਮਜੀਤ ਸਿੰਘ ਰਾਏਪੁਰ ਮੈਂਬਰ ਐੱਸ ਜੀ ਪੀ ਸੀ, ਸਾਬਕਾ ਸਰਪੰਚ ਮਲਕੀਤ ਸਿੰਘ ਦੌਲਤਪੁਰ, ਸਾਬਕਾ ਚੇਅਰਮੈਨ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ, ਗੋਰਾ ਗਿੱਲ, ਕਾਂਗਰਸੀ ਆਗੂ ਮੁਕੱਦਰ ਲਾਲ ਆਦਿ ਵੱਲੋਂ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਜਿਹੜੇ ਇਨਸਾਨ ਸਵ. ਗੁਰਦੀਪ ਸਿੰਘ ਵਾਂਗ ਦੂਸਰਿਆਂ ਦੇ ਦੁੱਖ ਸੁੱਖ ਵਿੱਚ ਕੰਮ ਆਉਂਦੇ ਹਨ ਲੋਕ ਹਮੇਸ਼ਾ ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਦੇ ਹਨ। ਸਮਾਗਮ ਦੇ ਅੰਤ ਵਿੱਚ ਵਿਧਾਇਕ ਸੁਖਵਿੰਦਰ ਕੋਟਲੀ, ਤਰਲੋਕ ਸਿੰਘ ਕਨੇਡਾ, ਦਾਤਾਰ ਸਿੰਘ ਕਨੇਡਾ, ਡਾ. ਜਸਬੀਰ ਕੌਰ ਗਿੱਲ ਨਾਨਕ ਸਿੰਘ ਕੈਨੇਡਾ , ਡਾ. ਗੁਰਬੀਰ ਸਿੰਘ ਗਿੱਲ, ਗੁਰਜੀਤ ਸਿੰਘ ਯੂ ਐੱਸ ਏ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਾਂਗਰਸੀ ਆਗੂ ਅਸ਼ਵਨ ਭੱਲਾ, ਬਲਾਕ ਪ੍ਰਧਾਨ ਰਣਦੀਪ ਸਿੰਘ ਰਾਣਾ, ਰਾਜਿੰਦਰ ਸਿੰਘ ਮੰਡ, ਸਾਬਕਾ ਸਰਪੰਚ ਪ੍ਰਦੀਪ ਕੁਮਾਰ ਦੀਪਾ, ਨੰਬਰਦਾਰ ਜਤਿੰਦਰਪਾਲ ਸਿੰਘ ਢਿੱਲੋਂ ਦੁੱਗਰੀ, ਸਾਬਕਾ ਸਰਪੰਚ ਰਾਜੇਸ਼ ਕੁਮਾਰ ਸਰਮਸਤਪੁਰ, ਜਸਪਾਲ ਸਿੰਘ ਢਿੱਲੋਂ ਕਿਸ਼ਨਗੜ੍ਹ, ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਨਿੱਝਰ, ਅਮਨਦੀਪ ਸਿੰਘ ਬਿੱਟਾ, ਮਨਦੀਪ ਸਿੰਘ ਮੰਨਾ ਮਝੈਲ, ਮਨਦੀਪ ਸਿੰਘ ਮੰਨਾ ਤਲਵੰਡੀ, ਪ੍ਰੋਫੈਸਰ ਸਵਿਤਾ ਤਿਵਾੜੀ, ਭੈਣ ਸੰਤੋਸ਼ ਕੁਮਾਰੀ, ਹਨੀ ਜੋਸ਼ੀ ਮਲਕੀਤ ਸਿੰਘ ਲਾਲੀ ਨਿਜ਼ਾਮਦੀਨਪੁਰ, ਦਲਵੀਰ ਸਿੰਘ ਮਾਹਲ, ਡਾਇਰੈਕਟਰ ਸਰਦੂਲ ਸਿੰਘ ਬੂਟਾ, ਨੰਬਰਦਾਰ ਜ਼ੋਰਾਵਰ ਸਿੰਘ, ਜਸਕਰਨ ਸਿੰਘ ਸ਼ਾਲੂ, ਡਾ. ਪ੍ਰਗਟ ਸਿੰਘ, ਮਨਿੰਦਰ ਸਿੰਘ ਮੱਪੀ, ਸੁੱਖਾ ਨਿਊਜੀਲੈਂਡ, ਹਰਮਨਦੀਪ ਸਿੰਘ ਕਿੰਮੀ, ਕਰਮਜੀਤ ਸਿੰਘ ਨੀਟਾ, ਮੈਂਬਰ ਪੰਚਾਇਤ ਜਗਦੀਸ਼ ਸਿੰਘ, ਨੰਬਰਦਾਰ ਇੰਦਰਜੀਤ ਸਿੰਘ ਬਿੱਲੂ, ਇਕਬਾਲ ਸਿੰਘ ਖਾਲਸਾ, ਜਸਵੰਤ ਸਿੰਘ ਬਿੱਲਾ, ਨਾਨਕ ਸਿੰਘ ਕਨੇਡਾ, ਸਤਨਾਮ ਸਿੰਘ ਆਸਟਰੇਲੀਆ, ਜਸਪ੍ਰੀਤ ਸਿੰਘ ਚਾਹਲ, ਪਹਿਲਵਾਨ ਹਰਭਜਨ ਸਿੰਘ, ਸੁਖਜਿੰਦਰ ਸਿੰਘ ਖਾਲਸਾ, ਸਾਬਕਾ ਸਰਪੰਚ ਬਲਵੀਰ ਸਿੰਘ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਮੱਲੀ, ਉਂਕਾਰ ਸਿੰਘ ਦੌਲਤਪੁਰ, ਗੁਰਬਖਸ਼ ਸਿੰਘ ਨੌਗੱਜਾ, ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਗੁਰਮੀਤ ਸਿੰਘ ਨੌਗੱਜਾ, ਕਿਸਾਨ ਆਗੂ ਬਲਵਿੰਦਰ ਸਿੰਘ ਮੱਲੀ ਨੰਗਲ, ਡਾ, ਦੇਵ ਰਾਜ ਹਰਵਿੰਦਰਪਾਲ ਸਿੰਘ ਡੱਲੀ, ਬਾਬਾ ਲਖਵਿੰਦਰ ਸਿੰਘ ਮੁਖੀ ਤਰਨਾ ਦਲ ਚੌਲਾਂਗ, ਬਾਬਾ ਜੈਪਾਲ, ਮੁੱਖ ਗ੍ਰੰਥੀ ਗੁਰਮੀਤ ਸਿੰਘ, ਨੰਬਰਦਾਰ ਹਰਜੀਤ ਸਿੰਘ ਦਾਸੂਪੁਰ, ਗੋਪੀ ਸ਼ਿਵਦਾਸਪੁਰ, ਗੁਰਨਾਮ ਸਿੰਘ ਗਾਮਾ, ਦਿਲਬਾਗ ਸਿੰਘ ਬਾਗੀ, ਰਾਜੇਸ਼ ਕੁਮਾਰ ਚੌਹਾਨ, ਅਵਤਾਰ ਸਿੰਘ ਦਿਓਲ, ਸਾਬਕਾ ਸਰਪੰਚ ਪਰਮਜੀਤ ਕੁਮਾਰ ਕਿਸ਼ਨਗੜ੍ਹ, ਨੰਬਰਦਾਰ ਗੁਰਮਿੰਦਰ ਸਿੰਘ ਕਿਸ਼ਨਪੁਰ, ਸਾਧੂ ਸਿੰਘ ਕੰਗ, ਇੰਸ. ਸੁਖਜੀਤ ਸਿੰਘ ਬੈਂਸ, ਏ ਐੱਸ ਆਈ ਬਲਵੀਰ ਸਿੰਘ ਬੁੱਟਰ, ਸਰਪੰਚ ਹਰਜਿੰਦਰ ਸਿੰਘ ਧੋਗੜੀ, ਸਰਪੰਚ ਮੁਕੇਸ਼ ਚੰਦਰ ਰਾਣੀ ਭੱਟੀ, ਮਨੀ ਬਿਰਲਾ, ਦਵਿੰਦਰ ਸਿੰਘ ਮਿੰਟਾ, ਨਿਰਮਲ ਸਿੰਘ ਕਾਲਾ ਬੱਕਰਾ, ਬਲਵੀਰ ਸਿੰਘ ਸਾਭਾ, ਬਲਵੀਰ ਸਿੰਘ ਸਿੰਘਾਪੁਰੀਆ, ਨੰਬਰਦਾਰ ਰਸਪਾਲ ਸਿੰਘ ਫੁੱਲ, ਸਰਪੰਚ ਗੁਰਬਖਸ਼ ਸਿੰਘ ਸਵਾਮੀ, ਸਾਬਕਾ ਸਰਪੰਚ ਭਾਗ ਰਾਮ ਸੰਘਵਾਲ ਆਦਿ ਵਿਸ਼ੇਸ਼ ਤੌਰ ‘ਤੇ ਪਹੁੰਚੇ।