ਸ਼ਾਹਕੋਟ (ਗਿਆਨ ਸੈਦਪੁਰੀ)
ਪੰਜਾਬ ਦੀਆਂ ਦਰਜਨਾਂ ਹੀ ਲੇਖਕ, ਜਮਹੂਰੀ, ਮਜ਼ਦੂਰ-ਕਿਸਾਨ, ਤਰਕਸ਼ੀਲ ਸੰਸਥਾਵਾਂ ਨੇ ਸ਼ੁੱਕਰਵਾਰ ਨਕੋਦਰ ਤਹਿਸੀਲ ਕੰਪਲੈਕਸ ਅੰਦਰ ਡੀ ਐੱਸ ਪੀ ਦਫਤਰ ਦੇ ਬਾਹਰ ਰੋਹ ਭਰੀ ਰੈਲੀ ਕਰਨ ਉਪਰੰਤ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਸੜਕਾਂ ਉੱਪਰ ਆਕਾਸ਼ ਗੁੰਜਾਊ ਨਾਅਰੇ ਮਾਰਦਿਆਂ ਲੰਮਾ ਮਾਰਚ ਕੀਤਾ | ਤਹਿਸੀਲ ਕੰਪਲੈਕਸ ਇਸ ਇਕੱਠ ਅੱਗੇ ਛੋਟਾ ਪੈ ਗਿਆ | ਨਕੋਦਰ ਦੇ ਬਾਜ਼ਾਰ ਅਤੇ ਸੜਕਾਂ ਵਿਖਾਵੇ ਅੱਗੇ ਭੀੜੇ ਜਾਪੇ | ਕਲਮ, ਕਲਾ ਅਤੇ ਕਿਰਤੀ ਲੋਕਾਂ ਦੀ ਗਲਵੱਕੜੀ ਦਾ ਸੰਦੇਸ਼ ਦਿੰਦੇ ਹੋਏ ਪੰਜਾਬ ਦੇ ਨਾਮਵਰ ਲੇਖਕਾਂ, ਕਵੀਆਂ ਤੇ ਜਨਤਕ ਆਗੂਆਂ ਦੇ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਇਕੱਠ ਨੇ ਚੇਤਾਵਨੀ ਦਿੱਤੀ ਕਿ ਨਕੋਦਰ ਵਿਖਾਵੇ ਉਪਰੰਤ 14 ਅਕਤੂਬਰ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਅੱਗੇ ਸੰਧਵਾਂ (ਫਰੀਦਕੋਟ) ਅਤੇ 15 ਅਕਤੂਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਸੰਗਰੂਰ ਵਿਖੇ ਰੋਸ ਵਿਖਾਵੇ ਕੀਤੇ ਜਾਣਗੇ¢ ਵਿਸ਼ਾਲ ਇਕੱਠ ਨੇ ਕਿਹਾ ਕਿ ਅਜੇ ਵੀ ਵੇਲਾ ਹੈ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੰਧ ‘ਤੇ ਲਿਖਿਆ ਪੜ੍ਹ ਲਵੇ ਅਤੇ ਮਜ਼ਦੂਰ ਆਗੂ, ਕਹਾਣੀਕਾਰ ਅਤੇ ਜਮਹੂਰੀ ਕਾਮੇ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਅਤੇ ਉਹਨਾਂ ‘ਤੇ ਹਮਲਾ ਕਰਨ ਵਾਲੇ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਸਿੰਘ ਦੇ ਖ਼ਿਲਾਫ਼ ਐੱਸ ਸੀ/ਐੱਸ ਟੀ ਐਕਟ ਤਹਿਤ ਕੇਸ ਦਾਇਰ ਕਰਕੇ ਗਿ੍ਫ਼ਤਾਰ ਕੀਤਾ ਜਾਏ¢ ਇਕੱਠ ਨੇ ਇਹ ਵੀ ਮੰਗ ਕੀਤੀ ਕਿ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਦਾ ਮੁਹਾਂਦਰਾ ਬਦਲ ਕੇ ਉਸ ਨੂੰ ਆਪਣੇ ਸÏੜੇ ਜਾਤੀ ਅਤੇ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਵਰਤਣ ਦੇ ਮਨਸੂਬੇ ਬੰਦ ਕੀਤੇ ਜਾਣ¢ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਇਤਿਹਾਸਿਕ ਸਾਹਿਤਕ ਵਿਰਾਸਤ ਵਜੋਂ ਪੰਜਾਬ ਸਰਕਾਰ ਮਾਨਤਾ ਦੇਵੇ¢ ਇਕੱਠ ਵਿੱਚ ਪੰਜਾਬ ਦੀਆਂ ਦਰਜਨਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਬੋਧਨ ਕੀਤਾ¢ ਸਮੂਹ ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਪੰਜਾਬ ਅੰਦਰ ਲੋਕਾਂ ਦੀ ਰਾਖੀ ਅਤੇ ਲੋਕਾਂ ਦੇ ਸੰਵਿਧਾਨਕ ਹੱਕਾਂ ਦੇ ਸਤਿਕਾਰ ਨਾਂਅ ਦੀ ਕੋਈ ਚੀਜ਼ ਨਹੀਂ |
ਇਕੱਤਰਤਾ ਨੇ ਜ਼ੋਰ ਦੇ ਕੇ ਕਿਹਾ ਕਿ ਦਲਿਤਾਂ ਅਤੇ ਹੋਰ ਚੋਣਵੇਂ ਵਰਗਾਂ ਉੱਪਰ ਕੀਤੇ ਜਾ ਰਹੇ ਜਬਰ ਦੀ ਕਹਾਣੀ ਸਾਡੇ ਅਜੋਕੇ ਆਰਥਿਕ, ਰਾਜਨੀਤਿਕ, ਸਮਾਜਿਕ ਪ੍ਰਬੰਧ ਦੀਆਂ ਬੋਅ ਮਾਰਦੀਆਂ ਅਲਾਮਤਾਂ ਦੀ ਪੈਦਾਵਾਰ ਹੈ¢ ਇਕੱਤਰਤਾ ਨੇ ਮੰਗ ਕੀਤੀ ਕਿ 10 ਅਕਤੂਬਰ ਨੂੰ ਪਾਸ਼ ਦੇ ਪਿੰਡ ਤਲਵੰਡੀ ਸਲੇਮ ਦੇ ਬਿਲਕੁਲ ਲਾਗੇ ਰਹੀਮਪੁਰ ਪਿੰਡ ਵਿੱਚ ਪੁੱਜ ਰਹੇ ਪੰਜਾਬ ਦੇ ਮੁੱਖ ਮੰਤਰੀ ਮਜ਼ਦੂਰ ਆਗੂ ਦੇ ਖਿਲਾਫ ਅਪਮਾਨਤ ਸ਼ਬਦਾਵਲੀ ਵਰਤਣ ਵਾਲੇ ਖਿਲਾਫ ਪਰਚਾ ਦਰਜ ਕਰਨ ਅਤੇ ਪਾਸ਼-ਹੰਸ ਰਾਜ ਦੀ ਯਾਦਗਾਰ ਨੂੰ ਵਿਰਾਸਤੀ ਯਾਦਗਾਰ ਦਾ ਦਰਜਾ ਦੇਣ ਦਾ ਐਲਾਨ ਕਰਨ¢ ਰੋਸ ਰੈਲੀ ਅਤੇ ਵਿਖਾਵੇ ਨੂੰ ਸੰਧੂ ਵਰਿਆਣਵੀ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਮੱਖਣ ਕੁਹਾੜ ਕੇਂਦਰੀ ਪੰਜਾਬੀ ਲੇਖਕ ਸਭਾ, ਜੋਗਿੰਦਰ ਸਿੰਘ ਉਗਰਾਹਾਂ ਸੂਬਾ ਪ੍ਰਧਾਨ ਬੀ ਕੇ ਯੂ ਏਕਤਾ ਉਗਰਾਹਾਂ, ਜ਼ੋਰਾ ਸਿੰਘ ਨਸਰਾਲੀ ਪੰਜਾਬ ਖੇਤ ਮਜ਼ਦੂਰ ਯੂਨੀਅਨ, ਪਿ੍ਤਪਾਲ ਸਿੰਘ ਜਮਹੂਰੀ ਅਧਿਕਾਰ ਸਭਾ ਪੰਜਾਬ, ਡਾ. ਪਰਮਿੰਦਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ, ਅਮੋਲਕ ਸਿੰਘ ਅਵਤਾਰ ਪਾਸ਼ ਯਾਦਗਾਰੀ ਟਰੱਸਟ ਅਤੇ ਗੁਰਸ਼ਰਨ ਲੋਕ ਕਲਾ ਸਲਾਮ ਕਾਫ਼ਲਾ, ਕੰਵਲਜੀਤ ਖੰਨਾ ਪਲਸ ਮੰਚ ਦੇ ਜਨਰਲ ਸਕੱਤਰ, ਜਗੀਰ ਜੋਸਣ ਪਾਸ਼ ਯਾਦਗਾਰੀ ਕÏਮਾਂਤਰੀ ਟ੍ਰਸਟ, ਰਾਜਿੰਦਰ ਭਦÏੜ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ, ਦਰਸ਼ਨ ਨਾਹਰ ਦਿਹਾਤੀ ਮਜ਼ਦੂਰ ਸਭਾ, ਰਾਜਿੰਦਰ ਸਿੰਘ ਬੀ ਕੇ ਯੂ ਏਕਤਾ ਡਕÏਾਦਾ ਧਨੇਰ, ਕਸ਼ਮੀਰ ਸਿੰਘ ਘੁੱਗਸ਼ੋਰ ਪੇਂਡੂ ਮਜ਼ਦੂਰ ਯੂਨੀਅਨ, ਦਿਲਬਾਗ ਸਿੰਘ ਜ਼ੀਰਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਕਮਲਜੀਤ ਕÏਰ ਬਰਨਾਲਾ ਕਿਸਾਨ ਅÏਰਤ ਵਿੰਗ ਦੇ ਆਗੂ, ਬੀ ਕੇ ਯੂ ਉਗਰਾਹਾਂ, ਸੰਤੋਖ ਸਿੰਘ ਸੰਧੂ ਕਿਰਤੀ ਕਿਸਾਨ ਯੂਨੀਅਨ, ਮਨੋਹਰ ਸਿੰਘ ਗਿੱਲ ਜਮਹੂਰੀ ਕਿਸਾਨ ਸਭਾ, ਹਰਮੇਸ਼ ਮਾਲੜੀ ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ, ਬੂਟਾ ਸਿੰਘ ਮਹਿਮੂਦਪੁਰ ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਤੇ ਸੁਖਦੇਵ ਸਿੰਘ ਭੂੰਦੜੀ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਨੇ ਸੰਬੋਧਨ ਕੀਤਾ | ਇਸ ਮÏਕੇ ਗਿਆਨ ਸਿੰਘ ਸੈਦਪੁਰੀ ਪੰਜਾਬ ਖੇਤ ਮਜ਼ਦੂਰ ਸਭਾ, ਐਡਵੋਕੇਟ ਸੁਰਿੰਦਰ ਖੀਵਾ, ਉੱਘੇ ਲੇਖਕ ਸੁਸ਼ੀਲ ਦੁਸਾਂਝ, ਦਰਸ਼ਨ ਸਿੰਘ ਬੁੱਟਰ, ਰਮੇਸ਼ ਬਾਲੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਹਰਜਿੰਦਰ ਸਿੰਘ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਅਵਤਾਰ ਲਾਲ ਡੀ ਟੀ ਐੱਫ, ਸੁਰਿੰਦਰ ਪ੍ਰੀਤ ਘਣੀਆ, ਦੇਸ਼ ਭਗਤ ਯਾਦਗਾਰ ਹਾਲ ਦੀ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਸਮੇਤ ਸੈਂਕੜੇ ਲੋਕ ਆਗੂ ਹਾਜ਼ਰ ਸਨ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲਛਮਣ ਸਿੰਘ ਸੇਵੇਵਾਲਾ ਵੱਲੋਂ ਬਾਖੂਬੀ ਨਿਭਾਈ ਗਈ¢ਇਕੱਠ ਵਿੱਚ ਧਰਮਿੰਦਰ ਮਸਾਣੀ, ਸੇਵਾ ਸਿੰਘ, ਗੁਰਦੇਵ ਹਠੂਰ ਦੇ ਗਾਏ ਇਨਕਲਾਬੀ ਗੀਤਾਂ ਤੇ ਹਰਕੇਸ਼ ਚੌਧਰੀ ਵਲੋਂ ਹਰਮੇਸ਼ ਮਾਲੜੀ ਦੀ ਲਿਖੀ ਹੋਈ ਕਵਿਤਾ ਦੀ ਪੇਸ਼ਕਾਰੀ ਨੇ ਜੋਸ਼ ਭਰ ਦਿੱਤਾ |





