ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪਹਿਲਵਾਨ ਵਿਨੇਸ਼ ਫੋਗਾਟ ਨੂੰ 30 ਮਈ ਨੂੰ ਹੋਣ ਵਾਲੇ ਏਸ਼ੀਅਨ ਖੇਡਾਂ 2026 ਲਈ ਚੋਣ ਟਰਾਇਲਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ। “ਅਸੀਂ ਤੁਹਾਨੂੰ ਨਹੀਂ ਰੋਕ ਰਹੇ, ਤੁਸੀਂ ਜਾਓ ਅਤੇ ਹਿੱਸਾ ਲਓ।” ਜਸਟਿਸ ਪੀ ਐੱਸ ਨਰਸਿਮਹਾ ਅਤੇ ਜਸਟਿਸ ਆਲੋਕ ਅਰਾਧੇ ਦੇ ਬੈਂਚ ਨੇ ਦਿੱਲੀ ਹਾਈ ਕੋਰਟ ਦੇ ਉਸ ਹੁਕਮ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰਦੇ ਹੋਏ ਕਿਹਾ ਜਿਸ ਹੁਕਮ ਤਹਿਤ ਉਸ ਨੂੰ ਰਾਹਤ ਦਿੱਤੀ ਸੀ। ਜੱਜਾਂ ਨੇ ਕਿਹਾ ਕਿ ਤੁਸੀਂ ਇੱਕ ਸ਼ਾਨਦਾਰ ਪਹਿਲਵਾਨ ਹੋ… ਤੁਸੀਂ ਦੇਸ਼ ਨੂੰ ਮਾਣ ਦਿਵਾਇਆ ਹੈ। ਇਹ ਹੁਕਮ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂ ਐੱਫ ਆਈ) ਦੁਆਰਾ 22 ਮਈ ਨੂੰ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਆਇਆ ਹੈ।


