ਮਾਨਸਾ (ਨਵਾਂ ਜ਼ਮਾਨਾ ਸਰਵਿਸ)-ਮਾਨਸਾ ਨਗਰ ਕੌਂਸਲ ਦੇ ਵਾਰਡ ਨੰਬਰ 13 ਤੋਂ ਸੀ ਪੀ ਆਈ ਦੇ ਕਾਮਰੇਡ ਕਿਰਨਾ ਰਾਣੀ ਚੌਹਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 566 ਵੋਟਾਂ ਨਾਲ ਹਰਾਕੇ ਜਿੱਤ ਦਰਜ ਕੀਤੀ।ਇਸੇ ਤਰ੍ਹਾਂ ਬੁਢਲਾਡਾ ਮੰਡੀ ਜ਼ਿਲ੍ਹਾ ਮਾਨਸਾ ਦੇ ਵਾਰਡ ਨੰਬਰ ਇੱਕ ਤੋਂ ਪਾਰਟੀ ਦੀ ਸੂਬਾ ਕੌਂਸਲ ਦੇ ਮੈਂਬਰ ਕਾਮਰੇਡ ਜਗਸੀਰ ਸਿੰਘ ਰਾਏ ਕੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 3 ਵੋਟਾਂ ਨਾਲ ਹਰਾਇਆ।ਸੀ ਪੀ ਆਈ ਦੇ ਕੌਮੀ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਰਨਾ ਰਾਣੀ ਚੌਹਾਨ ਤੇ ਜਗਸੀਰ ਰਾਏ ਕੇ ਦੀ ਜਿੱਤ ‘ਤੇ ਮਾਨਸਾ ਜ਼ਿਲ੍ਹਾ ਪਾਰਟੀ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਜੋਗਾ ਨਗਰ ਪੰਚਾਇਤ ਵਿੱਚ ਪਾਰਟੀ ਦੇ 4 ਸਾਥੀ ਜਿੱਤ ਗਏ ਹਨ, ਪਰ ਇਹ ਪਾਰਟੀ ਦੇ ਅੰਦਾਜ਼ਿਆਂ ਤੋਂ ਬਹੁਤ ਘੱਟ ਹਨ। ਇਸ ਸੰਬੰਧੀ ਪਾਰਟੀ ਡੂੰਘਾਈ ਨਾਲ ਵਿਚਾਰ ਕਰੇਗੀ।




