ਮੈਨਹੋਲ ਕਾਰਨ ਮੋਟਰਸਾਈਕਲ ਬੇਕਾਬੂ, ਬੱਚੇ ਦੀ ਮੌਤ, ਮਾਂ ਗੰਭੀਰ

0
13

ਮੋਗਾ : ਸਥਾਨਕ ਕੋਟਕਪੂਰਾ ਬਾਈਪਾਸ ‘ਤੇ ਸ਼ਨੀਵਾਰ ਸੜਕ ਵਿਚਕਾਰ ਬਣੇ ਇੱਕ ਗ਼ੈਰ-ਪੱਧਰੇ ਅਤੇ ਖ਼ਰਾਬ ਸੀਵਰੇਜ ਮੈਨਹੋਲ ਦੇ ਢੱਕਣ ਕਾਰਨ ਇੱਕ ਮੋਟਰਸਾਈਕਲ ਅਚਾਨਕ ਬੇਕਾਬੂ ਹੋ ਗਿਆ। ਇੱਕ ਵਿਅਕਤੀ ਆਪਣੀ ਪਤਨੀ ਅਤੇ 6 ਮਹੀਨਿਆਂ ਦੇ ਮਾਸੂਮ ਪੁੱਤਰ ਮਨਵੀਰ ਸਿੰਘ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਿਵੇਂ ਹੀ ਉਹ ਕੋਟਕਪੂਰਾ ਬਾਈਪਾਸ ਨੇੜੇ ਪਹੁੰਚੇ, ਤਾਂ ਸੜਕ ਦੇ ਵਿਚਕਾਰ ਉਭਰੇ ਹੋਏ ਇੱਕ ਮੈਨਹੋਲ ਦੇ ਢੱਕਣ ਨਾਲ ਵੱਜਣ ਕਰਕੇ ਮੋਟਰਸਾਈਕਲ ਨੂੰ ਜ਼ੋਰਦਾਰ ਝਟਕਾ ਲੱਗਿਆ ਅਤੇ ਉਹ ਸੰਤੁਲਨ ਖੋਹ ਬੈਠਾ। ਮੋਟਰਸਾਈਕਲ ਦੇ ਪਿੱਛੇ ਬੈਠੀ ਮਾਂ ਅਤੇ ਉਸ ਦੀ ਗੋਦ ਵਿੱਚ ਮੌਜੂਦ ਬੱਚਾ ਉਛਲ ਕੇ ਸੜਕ ‘ਤੇ ਜਾ ਡਿੱਗੇ। ਲੋਕਾਂ ਦੀ ਮਦਦ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਮਾਂ ਅਤੇ ਬੱਚੇ ਨੂੰ ਤੁਰੰਤ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿਥੇ ਮਨਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਮਾਂ ਦੇ ਸਿਰ ਅਤੇ ਸਰੀਰ ‘ਤੇ ਡੂੰਘੀਆਂ ਸੱਟਾਂ ਲੱਗਣ ਕਾਰਨ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ।