ਕੀਰਤਪੁਰ (ਨ ਜ਼ ਸ)-ਹਿਮਾਚਲ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਲਗਾਏ ਗਏ ਐਂਟਰੀ ਟੈਕਸਾਂ ਦੇ ਮੁਕਾਬਲੇ ਨਿਹੰਗ ਸਿੰਘ ਜਥੇਬੰਦੀਆਂ ਨੇ ਬੁੱਧਵਾਰ ਕੀਰਤਪੁਰ-ਮਨਾਲੀ ਨੈਸ਼ਨਲ ਹਾਈਵੇ ‘ਤੇ ‘ਖਾਲਸਾ ਟੈਕਸ’ ਲਾਉਣਾ ਸ਼ੁਰੂ ਕਰ ਦਿੱਤਾ। ਗਰਾਂ ਮੋੜਾ ਟੋਲ ਪਲਾਜ਼ਾ ਕੋਲ ਬਾਬਾ ਅੱਛਰ ਸਿੰਘ ਮਹਾਕਾਲ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਗਈ। ਨਿਹੰਗਾਂ ਨੇ ਕੋਈ ਨਿਸ਼ਚਿਤ ਰਕਮ ਤੈਅ ਨਹੀਂ ਕੀਤੀ ਅਤੇ ਵਾਹਨ ਚਾਲਕਾਂ ਦੀ ਇੱਛਾ ਅਨੁਸਾਰ 10, 20, 50 ਜਾਂ 100 ਰੁਪਏ ਦਾ ਯੋਗਦਾਨ ਲਿਆ। ਜਥੇਬੰਦੀਆਂ ਦਾ ਕਹਿਣਾ ਹੈ ਕਿ ਇਕੱਠੀ ਕੀਤੀ ਰਕਮ ਸਰਬੱਤ ਦੇ ਭਲੇ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਵਰਤੀ ਜਾਵੇਗੀ। ਬਾਬਾ ਅੱਛਰ ਸਿੰਘ ਮਹਾਕਾਲ ਨੇ ਕਿਹਾ ਕਿ ਇਹ ‘ਖਾਲਸਾ ਟੈਕਸ’ ਮੁਹਿੰਮ ਹਿਮਾਚਲ ਸਰਕਾਰ ਨੂੰ ਜਗਾਉਣ ਲਈ ਇੱਕ ਸੰਕੇਤਕ ਕਦਮ ਹੈ।




