ਸੰਜੇ ਗੁਪਤਾ ਨੂੰ ਅਹਿਮ ਅਹੁਦਾ

0
11

ਚੰਡੀਗੜ੍ਹ (ਨ ਜ਼ ਸ) – ਹਿਮਾਚਲ ਦੇ ਸਾਬਕਾ ਮੁੱਖ ਸਕੱਤਰ ਸੰਜੇ ਗੁਪਤਾ ਨੂੰ ‘ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ’ ਦਾ ਨਵਾਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। 31 ਮਈ ਨੂੰ ਰਿਟਾਇਰ ਹੋਏ ਗੁਪਤਾ ਕੋਲ ਲੋਕ ਪ੍ਰਸ਼ਾਸਨ ਅਤੇ ਊਰਜਾ ਖੇਤਰ ਦੇ ਪ੍ਰਬੰਧਨ ਦਾ ਲੰਮਾ ਤਜਰਬਾ ਹੈ।
ਖਾਨ ਸਰ ਦੇ ਇੰਸਟੀਚਿਊਟ ‘ਤੇ ਹਮਲਾ
ਪਟਨਾ (ਨ ਜ਼ ਸ)- ਇੱਥੇ ‘ਖਾਨ ਸਰ’ ਦੇ ਨਾਂਅ ਨਾਲ ਮਸ਼ਹੂਰ ਸਿੱਖਿਆ ਸ਼ਾਸਤਰੀ ਫੈਜ਼ਲ ਖਾਨ ਦੇ ਗਲੋਬਲ ਕੋਚਿੰਗ ਇੰਸਟੀਚਿਊਟ ‘ਚ ਮੰਗਲਵਾਰ ਰਾਤ ਕਰੀਬ ਸਵਾ 10 ਵਜੇ ਭੰਨ-ਤੋੜ ਕੀਤੀ ਗਈ। ਉਨ੍ਹਾ ਇਹ ਦਾਅਵਾ ਵੀ ਕੀਤਾ ਕਿ ਗੋਲੀਬਾਰੀ ਕੀਤੀ ਗਈ ਪਰ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਸਿਟੀ ਐੱਸ ਪੀ ਦਫਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਟਨਾ ਵਿੱਚ ਇੱਕ ਹੋਰ ਕੋਚਿੰਗ ਇੰਸਟੀਚਿਊਟ ਨਾਲ ਜੁੜੇ ਕਰੀਬ 15 ਤੋਂ 20 ਲੋਕ ਇਸ ਪੱਥਰਬਾਜ਼ੀ ਅਤੇ ਭੰਨ-ਤੋੜ ਦੀ ਘਟਨਾ ਵਿੱਚ ਸ਼ਾਮਲ ਸਨ। ਘਟਨਾ ਤੋਂ ਬਾਅਦ ਖਾਨ ਸਰ ਨੇ ਪੱਤਰਕਾਰਾਂ ਨੂੰ ਦੱਸਿਆ, ”ਨੇੜਲੇ ਕੋਚਿੰਗ ਸੈਂਟਰ ਦੇ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਵੱਡੇ ਪੱਧਰ ‘ਤੇ ਨੁਕਸਾਨ ਕੀਤਾ, ਸਾਡੇ ਗਾਰਡ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਗੋਲੀਆਂ ਵੀ ਚਲਾਈਆਂ, ਜਿਨ੍ਹਾਂ ਦਾ ਮੁੱਖ ਰੋਸ ਇਹ ਹੈ ਕਿ ਕੋਈ ਇੰਨੇ ਘੱਟ ਖਰਚੇ ਵਿੱਚ ਵਿਦਿਆਰਥੀਆਂ ਨੂੰ ਕਿਵੇਂ ਪੜ੍ਹਾ ਸਕਦਾ ਹੈ ਅਤੇ ਫਿਰ ਵੀ ਹਰ ਸਾਲ ਹਜ਼ਾਰਾਂ ਨਤੀਜੇ ਕਿਵੇਂ ਦੇ ਸਕਦਾ ਹੈ।”
ਸ਼ਿਵ ਕੁਮਾਰ ਵਜ਼ਾਰਤ ‘ਚ ਇੱਕ ਉਪ ਮੁੱਖ ਮੰਤਰੀ
ਬੇਂਗਲੁਰੂ (ਨ ਜ਼ ਸ)-ਡੀ ਕੇ ਸ਼ਿਵਕੁਮਾਰ ਨੇ ਬੁੱਧਵਾਰ ਹੱਥ ਵਿੱਚ ਸੰਵਿਧਾਨ ਫੜ ਕੇ ਕਰਨਾਟਕ ਦੇ 24ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾ ਤੋਂ ਬਾਅਦ ਜੀ. ਪਰਮੇਸ਼ਵਰ ਨੇ ਉਪ ਮੁੱਖ ਮੰਤਰੀ ਅਤੇ ਬਾਰਾਂ ਹੋਰ ਵਿਧਾਇਕਾਂ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ, ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਦੇ ਪੁੱਤਰ ਯਤਿੰਦਰ ਸਿੱਧਾਰਮਈਆ ਐੱਮ ਐੱਲ ਸੀ ਸ਼ਾਮਲ ਹਨ।