ਲੰਡਨ : ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ ਲਗਭਗ 60 ਮੀਲ ਦੂਰ ਉੱਤਰ ਵਿਚ ਸਥਿਤ ਬੈਡਫੋਰਡ ਇਲਾਕੇ ਵਿਚ ਇਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਬੈਡਫੋਰਡ ਦੇ ਦੱਖਣੀ ਹਿੱਸੇ ਵਿਚ 2 ਰੇਲ ਗੱਡੀਆਂ ਦੀ ਜ਼ੋਰਦਾਰ ਟੱਕਰ ਹੋਈ। ਹਾਦਸੇ ਵਿਚ 89 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਨੇ ਐਮਰਜੈਂਸੀ ਐਲਾਨ ਦਿੱਤੀ ਤੇ ਰਾਹਤ ਤੇ ਬਚਾਅ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪਟੜੀ ‘ਤੇ ਖੜ੍ਹੀ ਇਕ ਟਰੇਨ ਦੇ ਪਿਛਲੇ ਹਿੱਸੇ ਨਾਲ ਦੂਜੀ ਟਰੇਨ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਟਕਰਾਇਆ ਹੋਇਆ ਹੈ। ਘਟਨਾ ਦੇ ਬਾਅਦ ਰੇਲ ਗੱਡੀ ਅੰਦਰ ਚੀਕ-ਚਿਹਾੜਾ ਮਚ ਗਿਆ ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਰੇਲ ਗੱਡੀਆਂ ਅੰਦਰ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ।




