ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਚ ਫੜੇ ਡਾਕਟਰ ਦੀ ਪੈਨਸ਼ਨ ਘਟਾਈ

0
6

ਚੰਡੀਗੜ੍ਹ : ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਡਾਕਟਰ ਦੀ ਪੈਨਸ਼ਨ 1.14 ਲੱਖ ਰੁਪਏ ਤੋਂ ਘਟਾ ਕੇ 14 ਹਜ਼ਾਰ ਰੁਪਏ ਕਰ ਦਿੱਤੀ ਗਈ। ਡਾ. ਸ਼ੈਲੇਂਦਰ ਕੁਮਾਰ ਸਿਵਲ ਹਸਪਤਾਲ ਕੈਥਲ ਤੋਂ ਸੇਵਾ-ਮੁਕਤ ਹੋ ਗਏ ਸਨ ਅਤੇ ਉਨ੍ਹਾ ਨੂੰ ਐੱਲ ਐੱਨ ਜੇ ਪੀ ਸਿਵਲ ਹਸਪਤਾਲ ਵਿੱਚ ਸਲਾਹਕਾਰ ਵਜੋਂ ਦੁਬਾਰਾ ਨਿਯੁਕਤ ਕੀਤਾ ਗਿਆ ਸੀ । ਪਿਛਲੇ ਮਹੀਨੇ ਕੁਰੂਕਸ਼ੇਤਰ ਦੇ ਐੱਲ ਐੱਨ ਜੇ ਪੀ ਸਿਵਲ ਹਸਪਤਾਲ ਵਿੱਚ ਡਾਕਟਰੀ ਜਾਂਚ ਦੌਰਾਨ ਇੱਕ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਡਾਕਟਰ ਵਿਰੁੱਧ ਕਾਰਵਾਈ ਕਰਦੇ ਹੋਏ ਹਰਿਆਣਾ ਸਰਕਾਰ ਨੇ ਉਸ ਦੀ ਪੈਨਸ਼ਨ ਨੂੰ ਘੱਟੋ-ਘੱਟ ਕਰ ਦਿੱਤਾ ਹੈ।
ਡਾ. ਸ਼ੈਲੇਂਦਰ ਕੁਮਾਰ ਦੀ ਪੈਨਸ਼ਨ 1.14 ਲੱਖ ਰੁਪਏ ਤੋਂ ਘਟਾ ਕੇ 14,000 ਰੁਪਏ ਕਰ ਦਿੱਤੀ ਗਈ ਹੈ, ਜਿਸ ਵਿੱਚ ਭੱਤੇ ਵੀ ਸ਼ਾਮਲ ਹਨ। ਨਿਯਮਾਂ ਅਨੁਸਾਰ ਇਹ ਘੱਟੋ-ਘੱਟ ਤਨਖਾਹ ਘਟਾਈ ਜਾ ਸਕਦੀ ਹੈ। ਵਧੀਕ ਮੁੱਖ ਸਕੱਤਰ ਸਿਹਤ ਡਾ. ਸੁਮਿਤਾ ਮਿਸ਼ਰਾ ਨੇ ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਪੁਲਸ ਬੁਲਾਰੇ ਅਨੁਸਾਰ ਕੁਰੂਕਸ਼ੇਤਰ ਦੇ ਇੱਕ ਨਿਵਾਸੀ ਨੇ 31 ਮਈ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਡਾਕਟਰ ਸ਼ੈਲੇਂਦਰ ਕੁਮਾਰ ਨੇ ਐੱÎਲ ਐੱਨ ਜੇ ਪੀ ਸਿਵਲ ਹਸਪਤਾਲ ਵਿੱਚ ਉਸ ਦੀ 15 ਸਾਲਾ ਧੀ ਦਾ ਜਿਨਸੀ ਸ਼ੋਸ਼ਣ ਕੀਤਾ ਹੈ। 29 ਮਈ ਨੂੰ ਪਿਤਾ ਆਪਣੀ ਧੀ ਲਈ ਦਵਾਈ ਲੈਣ ਲਈ ਐੱਲ ਐੱਨ ਜੇ ਪੀ ਸਿਵਲ ਹਸਪਤਾਲ ਗਿਆ ਸੀ। ਉਸ ਨੂੰ ਅਤੇ ਲੜਕੀ ਨੂੰ ਵੱਖ-ਵੱਖ ਵਾਰਡਾਂ ਵਿੱਚ ਦਾਖਲ ਕਰਵਾਇਆ ਗਿਆ ਸੀ। ਲੜਕੀ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਦੋਸ਼ੀ ਡਾਕਟਰ ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਹੈ। ਘਟਨਾ ਤੋਂ ਬਾਅਦ ਉਸ ਦਾ ਬਹੁਤ ਜ਼ਿਆਦਾ ਖੂਨ ਵਹਿ ਗਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਏ ਸੀ ਐੱਸ ਸਿਹਤ ਡਾ. ਸੁਮਿਤਾ ਮਿਸ਼ਰਾ ਨੇ ਡਾਕਟਰ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਸਨ।