ਪੁਲ ਡਿੱਗਣ ਨਾਲ ਟਰੱਕ ਦਰਿਆ ‘ਚ

0
6

ਸ਼ਿਮਲਾ (ਨ ਜ਼ ਸ)-ਹਿਮਾਚਲ ਦੇ ਕਨੌਰ ਜ਼ਿਲ੍ਹੇ ਵਿੱਚ ਮੰਗਲਵਾਰ ਲੋਹੇ ਦਾ ਅਸਥਾਈ ਪੁਲ ਡਿੱਗਣ ਕਾਰਨ ਟਰੱਕ ਸਤਲੁਜ ਦਰਿਆ ਵਿੱਚ ਡਿੱਗ ਗਿਆ। ਤਾਂ ਵੀ ਡਰਾਈਵਰ ਮਾਮੂਲੀ ਸੱਟਾਂ ਨਾਲ ਵਾਲ-ਵਾਲ ਬਚ ਗਿਆ।
ਹਾਦਸਾ ਰਾਸ਼ਟਰੀ ਰਾਜਮਾਰਗ-ਪੰਜ (ਪੁਰਾਣਾ ਹਿੰਦੁਸਤਾਨ-ਤਿੱਬਤ ਮਾਰਗ) ਉੱਤੇ ਰੀਕੋਂਗਪੀਓ ਅਤੇ ਟਾਪਰੀ ਦੇ ਵਿਚਕਾਰ ਊਰਨੀ ਢਾਂਕ ਕੋਲ ਉਸ ਸਮੇਂ ਵਾਪਰਿਆ, ਜਦੋਂ ਟਰੱਕ ਪੁਲ ਤੋਂ ਲੰਘ ਰਿਹਾ ਸੀ। ਉਹ ਦੂਜੇ ਸਿਰੇ ‘ਤੇ ਪਹੁੰਚਣ ਹੀ ਵਾਲਾ ਸੀ ਕਿ ਪੁਲ ਡਿੱਗ ਗਿਆ।