ਭਾਜਪਾ ਸਰਕਾਰ ਪੇਪਰ ਲੀਕ ਸਰਕਾਰ ਬਣੀ : ਕਾਂਗਰਸ

0
9

ਮੁੰਬਈ : ਮਹਾਰਾਸ਼ਟਰ ਵਿਚ ਟੀ ਈ ਟੀ-2026 ਪੇਪਰ ਲੀਕ ਹੋਣ ਕਾਰਨ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਇਕ ਰਾਜਨੀਤਕ ਤੁਫਾਨ ਵਿਚ ਘਿਰ ਗਈ ਹੈ, ਜੋ ਪਹਿਲਾਂ ਹੀ ਨੀਟ ਪੇਪਰ ਲੀਕ ਅਤੇ ਸੀ ਬੀ ਐੱਸ ਈ ਅਸਫਲਤਾ ਕਾਰਨ ਅਲੋਚਨਾ ਦਾ ਸਾਹਮਣਾ ਕਰ ਰਹੀ ਹੈ। ਮਹਾਰਾਸ਼ਟਰ ਅਧਿਆਪਕ ਯੋਗਤਾ ਪ੍ਰੀਖਿਆ (ਟੀ ਈ ਟੀ 2026) ਸ਼ਨੀਵਾਰ ਨੂੰ ਮੁਲਤਵੀ ਕਰ ਦਿੱਤੀ ਗਈ ਸੀ, ਜੋ ਕਿ ਹੋਣ ਵਾਲੇ ਸਮੇਂ ਤੋਂ ਇੱਕ ਦਿਨ ਪਹਿਲਾਂ ਪ੍ਰਸ਼ਨ ਪੱਤਰ ਦੇ ਕੁਝ ਹਿੱਸੇ ਕਥਿਤ ਤੌਰ ‘ਤੇ ਲੀਕ ਹੋਣ ਤੋਂ ਬਾਅਦ ਹੋਈ ਸੀ। ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਇੱਕ ਵਿਅੰਗਮਈ ਸੰਗਠਨ, ਜੋ ਕਿ ਪਹਿਲਾਂ ਹੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਪਿਛਲੇ ਮਹੀਨੇ ਨੀਟ-ਯੂ ਜੀ ਪੇਪਰ ਲੀਕ ‘ਤੇ ਉਨ੍ਹਾ ਦੇ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ, ਹੁਣ ਮਹਾਰਾਸ਼ਟਰ ਟੀ ਈ ਟੀ ਲੀਕ ਪਹਿਲਾਂ ਹੀ ਬਲਦੀ ਅੱਗ ‘ਤੇ ਤੇਲ ਦਾ ਕੰਮ ਕਰ ਸਕਦਾ ਹੈ। ਕਾਂਗਰਸ ਅਤੇ ਵਿਰੋਧੀ ਧਿਰ ਇਸ ਮੁੱਦੇ ‘ਤੇ ਮਹਾਰਾਸ਼ਟਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਲੀਕ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੇ ਕਿਹਾ ਕਿ ਭਾਜਪਾ ਸਰਕਾਰ ‘ਪੇਪਰ ਲੀਕ ਸਰਕਾਰ’ ਬਣ ਗਈ ਹੈ। ਕਾਂਗਰਸ ਨੇ ਐੱਕਸ ‘ਤੇ ਪੋਸਟ ਕੀਤਾ ਹੈ, ”ਇੱਕ ਹੋਰ ਪੇਪਰ ਲੀਕ। ਮਹਾਰਾਸ਼ਟਰ ਵਿੱਚ ਟੀ ਈ ਟੀ ਪੇਪਰ ਲੀਕ ਹੋ ਗਿਆ ਹੈ। ਪ੍ਰੀਖਿਆ ਕੱਲ੍ਹ ਲਈ ਨਿਰਧਾਰਤ ਕੀਤੀ ਗਈ ਸੀ, ਜੋ ਹੁਣ ਰੱਦ ਕਰ ਦਿੱਤੀ ਗਈ ਹੈ। ਭਾਜਪਾ ਸਰਕਾਰ ਦੇ ਅਧੀਨ ਕੋਈ ਵੀ ਪੇਪਰ ਅਜਿਹਾ ਨਹੀਂ, ਜੋ ਲੀਕ ਨਾ ਹੋਵੇ। ਇਹ ਸਰਕਾਰ ‘ਪੇਪਰ ਲੀਕ ਸਰਕਾਰ’ ਬਣ ਗਈ ਹੈ।”