ਮਾਨ ਹਫਤਾ ਬੇਂਗਲੁਰੂ ਰਹਿਣਗੇ

0
8

ਚੰਡੀਗੜ੍ਹ (ਨ ਜ਼ ਸ) : ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫਤੇ ਦੇ ਵਿਪਾਸਨਾ ਸੈਸ਼ਨ ਲਈ ਬੇਂਗਲੁਰੂ ਰਵਾਨਾ ਹੋ ਗਏ ਹਨ। ਉਹ 9 ਜੁਲਾਈ ਤੱਕ ਨਿੱਜੀ ਕੁਦਰਤੀ ਇਲਾਜ (ਨੇਚਰੋਪੈਥੀ) ਕੇਂਦਰ ਵਿੱਚ ਰਹਿਣਗੇ। ਕੁਝ ਦਿਨਾਂ ਦੌਰਾਨ ਉਨ੍ਹਾ ਵੱਲੋਂ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਕੀਤੇ ਗਏ ‘ਲੋਕ ਮਿਲਣੀ’ ਪ੍ਰੋਗਰਾਮਾਂ ਅਤੇ ਲਗਾਤਾਰ ਦੌਰਿਆਂ ਕਾਰਨ ਉਨ੍ਹਾ ਦਾ ਸ਼ਡਿਊਲ ਬੇਹੱਦ ਰੁਝੇਵਿਆਂ ਭਰਿਆ ਰਿਹਾ ਸੀ, ਜਿਸ ਨਾਲ ਉਨ੍ਹਾ ਨੂੰ ਕਾਫੀ ਥਕਾਵਟ ਮਹਿਸੂਸ ਹੋ ਰਹੀ ਸੀ।