ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ‘ਚ ਦੋ ਭਾਰਤੀਆਂ ਸਣੇ 3 ਗ੍ਰਿਫਤਾਰ

0
9

ਕਾਠਮੰਡੂ : ਨੇਪਾਲ ਪੁਲਸ ਨੇ ਰੁਪਨਦੇਹੀ ਜ਼ਿਲ੍ਹੇ ਵਿੱਚ ਦੋ ਭਾਰਤੀ ਨਾਗਰਿਕਾਂ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਨੇਪਾਲ ਪੁਲਸ ਦੇ ਬਿਆਨ ਅਨੁਸਾਰ ਸ਼ੁੱਕਰਵਾਰ ਇੱਕ ਮੁਹਿੰਮ ਦੌਰਾਨ ਇਕਬਾਲ ਖਾਨ (50), ਵਾਸੀ ਅਮੇਠੀ ਮੁਸਾਫਿਰਖਾਨਾ (ਯੂ ਪੀ) ਅਤੇ ਰਾਮ ਦਿਆਲ ਸ਼ਰਮਾ (34) ਵਾਸੀ ਸਿਧਾਰਥਨਗਰ ਥਾਣਾ, ਚਤਾਰਾ ਅਤੇ ਸਰਾਜੂਦੀਨ ਮੁਸਲਮਾਨ (24) ਵਾਸੀ ਲੁੰਬਿਨੀ ਨਗਰ ਪਾਲਿਕਾ, ਰੁਪਨਦੇਹੀ ਜ਼ਿਲ੍ਹਾ, ਨੇਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 300 ਗ੍ਰਾਮ ਹੈਰੋਇਨ, ਇੱਕ ਪਿਸਤੌਲ ਅਤੇ ਦੋ ਗੋਲੀਆਂ, ਇੱਕ ਮੋਟਰਸਾਈਕਲ ਤੇ ਦੋ ਮੋਬਾਇਲ ਵੀ ਬਰਾਮਦ ਕੀਤੇ ਹਨ।