ਚੰਡੀਗੜ੍ਹ : ਖੇਤਰ ਵਿੱਚ ਮੈਡੀਕਲ ਸਿੱਖਿਆ ਨੂੰ ਇੱਕ ਵੱਡਾ ਹੁਲਾਰਾ ਦਿੰਦੇ ਹੋਏ, ਕੌਮੀ ਮੈਡੀਕਲ ਕਮਿਸ਼ਨ ਨੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ ਐੱਮ ਸੀ ਐੱਚ) ਸੈਕਟਰ 32, ਚੰਡੀਗੜ੍ਹ ਨੂੰ ਅਕਾਦਮਿਕ ਸੈਸ਼ਨ 2026-27 ਤੋਂ ਆਪਣੀ ਸਾਲਾਨਾ ਐੱਮ ਬੀ ਬੀ ਐੱਸ ਸਮਰੱਥਾ 150 ਤੋਂ ਵਧਾ ਕੇ 200 ਸੀਟਾਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਅੰਡਰ ਗ੍ਰੈਜੂਏਟ ਮੈਡੀਕਲ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਮਿਆਰੀ ਮੈਡੀਕਲ ਸਿਖਲਾਈ ਤੱਕ ਪਹੁੰਚ ਵਧਾਉਣ ਲਈ ਜੀ ਐੱਮ ਸੀ ਐੱਚ ਚੰਡੀਗੜ੍ਹ ਦੇ ਚੱਲ ਰਹੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਸ ਮਨਜ਼ੂਰੀ ਦਾ ਸਵਾਗਤ ਕਰਦੇ ਹੋਏ ਜੀ ਐੱਮ ਸੀ ਐੱਚ ਦੇ ਪ੍ਰਸ਼ਾਸਨ ਨੇ ਇਸ ਨੂੰ ਇੱਕ ਇਤਿਹਾਸਕ ਪ੍ਰਾਪਤੀ ਦੱਸਿਆ ਹੈ, ਜੋ ਯੋਗ, ਹਮਦਰਦ ਅਤੇ ਹੁਨਰਮੰਦ ਮੈਡੀਕਲ ਪੇਸ਼ੇਵਰਾਂ ਨੂੰ ਤਿਆਰ ਕਰਨ ਵਿੱਚ ਸੰਸਥਾ ਦੇ ਯੋਗਦਾਨ ਨੂੰ ਹੋਰ ਵਧਾਏਗੀ।




