ਨਵੀਂ ਦਿੱਲੀ (ਨ ਜ਼ ਸ)
ਸ੍ਰੀ ਰਾਮ ਦੇ ਮੰਦਰ ਵਿੱਚ ਡਾਕਾ ਮਾਰਨ ਵਾਲੇ ਮਹਾਂਪਾਪੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਸੁੰਦਰ ਕਾਂਡ ਪਾਠ ਅਤੇ ਹਨੂਮਾਨ ਆਰਤੀ ਦੇ ਨਾਲ ਦੇਸ਼-ਵਿਆਪੀ ਦਸਤਖਤ ਮੁਹਿੰਮ ਦੀ ਸ਼ੁਰੂਆਤ ਕੀਤੀ। ਦਿੱਲੀ ਦੇ ਰੋਹਿਣੀ ਸੈਕਟਰ-10 ਸਥਿਤ ਜਾਪਾਨੀ ਪਾਰਕ ਵਿੱਚ ਸੁੰਦਰ ਕਾਂਡ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਰਾਮ ਭਗਤ ਇਕੱਠੇ ਹੋਏ ਅਤੇ ਸਾਰਿਆਂ ਨੇ ਰਾਮ ਮੰਦਰ ਵਿੱਚ ਡਾਕਾ ਮਾਰਨ ਵਾਲੇ ਮਹਾਂਪਾਪੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਸਹੁੰ ਲਈ।
ਇਸ ਦੌਰਾਨ ਰਾਮ ਭਗਤਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਭੇਜੀ ਜਾਣ ਵਾਲੀ ਚਿੱਠੀ ‘ਤੇ ਪਹਿਲਾਂ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਫਿਰ ਰਾਮ ਭਗਤਾਂ ਨੇ ਦਸਤਖਤ ਕੀਤੇ।
ਕੇਜਰੀਵਾਲ ਨੇ ਰਾਮ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੁਹੱਲੇ ਵਿੱਚ ਹਨੂਮਾਨ ਚਾਲੀਸਾ ਅਤੇ ਆਰਤੀ ਕਰਵਾ ਕੇ ਚਿੱਠੀ ‘ਤੇ ਦਸਤਖਤ ਕਰਵਾਉਣ।ਹੁਣ ਹਰ ਰਾਮ ਭਗਤ ਨੂੰ ਇਨ੍ਹਾਂ ਮਹਾਂਪਾਪੀਆਂ ਨੂੰ ਫਾਂਸੀ ਦਿਵਾਉਣ ਤੱਕ ਚੈਨ ਨਾਲ ਨਹੀਂ ਬੈਠਣਾ।




