ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)-ਉੱਘੇ ਪੰਜਾਬੀ ਵਿਦਵਾਨ, ਆਲੋਚਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਇਕਬਾਲ ਕੌਰ ਸੌਂਦ ਦਾ ਅੰਤਮ ਸੰਸਕਾਰ ਬੁੱਧਵਾਰ ਗੁਰਦਵਾਰਾ ਸ਼ਹੀਦਾਂ ਸਾਹਿਬ ਨੇੜਲੇ ਸ਼ਮਸ਼ਾਨਘਾਟ ਵਿਚ ਸਾਹਿਤਕ, ਅਕਾਦਮਿਕ ਅਤੇ ਜਨਤਕ ਜਥੇਬੰਦੀਆਂ ਦੀ ਹਾਜ਼ਰੀ ਵਿਚ ਸੇਜਲ ਅੱਖਾਂ ਨਾਲ ਕੀਤਾ ਗਿਆ। ਉਨ੍ਹਾ ਦੀ ਚਿਤਾ ਨੂੰ ਅਗਨੀ ਸਪੁੱਤਰ ਡਾ. ਸਰਤਾਜ ਸਿੰਘ ਅਤੇ ਧੀ ਡਾ. ਨਵਕਿਰਨ ਵੱਲੋਂ ਸਾਂਝੇ ਰੂਪ ਵਿਚ ਵਿਖਾਈ ਗਈ।
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੀਪ ਦੇਵਿੰਦਰ ਸਿੰਘ ਅਤੇ ਸ਼ੇਲਿੰਦਰਜੀਤ ਸਿੰਘ ਰਾਜਨ, ਪੰਜਾਬ ਸੰਗੀਤ ਨਾਟਕ ਅਕੈਡਮੀ ਅਤੇ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਨਾਟਕਕਾਰ ਕੇਵਲ ਧਾਲੀਵਾਲ, ਪੰਜਾਬੀ ਸਾਹਿਤ ਅਕੈਡਮੀ ਵੱਲੋਂ ਭੁਪਿੰਦਰ ਸਿੰਘ ਸੰਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾ. ਬਲਜੀਤ ਰਿਆੜ ਅਤੇ ਡਾ. ਅਮਰਜੀਤ ਸਿੱਧੂ, ਕਾਮਰੇਡ ਗਹਿਲ ਸਿੰਘ ਛੱਜਲਵੱਡੀ ਟਰੱਸਟ ਵੱਲੋਂ ਜਰਮਨਜੀਤ ਸਿੰਘ ਆਦਿ ਨੇ ਡਾ. ਸੌਂਦ ਦੀ ਮ੍ਰਿਤਕ ਦੇਹ ‘ਤੇ ਦੋਸ਼ਾਲੇ ਅਤੇ ਫੁੱਲਮਾਲਾਵਾਂ ਭੇਟ ਕੀਤੀਆਂ।
ਇਸ ਮੌਕੇ ਅਮਰਜੀਤ ਆਸਲ, ਅਰਤਿੰਦਰ ਸੰਧੂ, ਰਾਜ ਖੁਸ਼ਵੰਤ ਸਿੰਘ, ਮਨਜੀਤ ਸਿੰਘ ਵੱਸੀ, ਮੱਖਣ ਭੈਣੀਵਾਲ, ਸੁਰਿੰਦਰ ਖਿਲਚੀਆਂ, ਰਾਜਵਿੰਦਰ ਰਾਜ, ਜਸਬੀਰ ਕੌਰ, ਨਵਦੀਪ ਸਿੰਘ, ਰਜਿੰਦਰਪਾਲ ਕੌਰ, ਤੇਜਿੰਦਰ ਕੌਰ, ਜਸਬੀਰ ਸਿੰਘ ਸੋਢੀ, ਕੁਲਦੀਪ ਮੁਹਾਵਾ, ਡਾ. ਧਰਮ ਸਿੰਘ, ਡਾ. ਕਸ਼ਮੀਰ ਸਿੰਘ, ਕੁਲਦੀਪ ਸਿੰਘ ਅਜ਼ਾਦ ਬੁੱਕ, ਡਾ. ਕੰਵਲਜੀਤ ਜੱਸਲ, ਇੰਦਰਜੀਤ ਸਿੰਘ ਅੜੀ, ਸਰਬਜੀਤ ਸੰਧੂ, ਡਾ. ਮੋਹਨ ਬੇਗੋਵਾਲ, ਗੁਰਵਿੰਦਰ ਸਿੰਘ ਮੰਮਣਕੇ, ਰਮੇਸ਼ ਯਾਦਵ, ਲਖਬੀਰ ਸਿੰਘ ਨਿਜ਼ਾਮਪੁਰ, ਡਾ. ਇੰਦਰਾ ਵਿਰਕ, ਡਾ. ਗੁਰਪ੍ਰੀਤ ਛਾਬੜਾ, ਡਾ. ਨਰਿੰਦਰ, ਡਾ. ਜਸਪਾਲ ਅਤੇ ਡਾ. ਹੀਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਹਿਤਕਾਰ ਅਤੇ ਰਿਸ਼ਤੇਦਾਰ ਹਾਜ਼ਰ ਸਨ।




