‘ਸਭ ਯਾਦ ਰਖਾ ਜਾਏਗਾ…’

0
7

ਨਵੀਂ ਦਿੱਲੀ : ਮਸ਼ਹੂਰ ਪਲੇਅਬੈਕ ਗਾਇਕ ਅਰਿਜੀਤ ਸਿੰਘ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਸਮਰਥਨ ‘ਚ ਨਿੱਤਰ ਆਏ ਹਨ। ਉਨ੍ਹਾ ਵਿਦਿਆਰਥੀਆਂ ਦੇ ‘ਚਲੋ ਸੰਸਦ’ ਮਾਰਚ ਦੌਰਾਨ ਦਿੱਲੀ ਪੁਲਸ ਵੱਲੋਂ ਕੀਤੀ ਗਈ ਬਰਬਰੀਅਤ ਦੀ ਤਿੱਖੀ ਨਿੰਦਾ ਕੀਤੀ ਹੈ। ਅਰਿਜੀਤ ਸਿੰਘ ਨੇ ‘ਐੱਕਸ’ (ਟਵਿੱਟਰ) ‘ਤੇ ਇੱਕ ਤੋਂ ਬਾਅਦ ਇੱਕ ਕਈ ਪੋਸਟਾਂ ਸਾਂਝੀਆਂ ਕਰਦਿਆਂ ਲਿਖਿਆ, ‘ਯਾਰ ਅਬ ਤੋ ਸਟੂਡੈਂਟਸ ਕੋ ਮਾਰ ਰਹੇ ਹੈਂ ਯਹਾਂ ਆਪ ਲੋਗ… ਕਯੀ ਆਪ ਕੋ ਸ਼ਰਮ ਨਹੀਂ ਆਤੀ? ‘” ਇੱਕ ਹੋਰ ਪੋਸਟ ਵਿੱਚ ਗਾਇਕ ਨੇ ਲੀਡਰਾਂ ‘ਤੇ ਨਿਸ਼ਾਨਾ ਸਾਧਦਿਆਂ ਲਿਖਿਆ, ‘ਹੈਲੋ ਨੇਤਾ, ਮੰਤਰੀ!! ਕਯਾ ਚਲ ਰਹਾ ਹੈ ਭਾਈ!! ਅਪਨੇ ਆਪ ਕੋ ਭਗਵਾਨ ਸਮਝ ਲਿਆ ਹੈ ਕਯਾ? ‘ ਇਸ ਦੇ ਨਾਲ ਹੀ ਉਸ ਨੇ ਤਾੜਨਾ ਕਰਦਿਆਂ ਲਿਖਿਆ, ‘ਹਰ ਚੀਜ਼ ਯਾਦ ਰੱਖੀ ਜਾਏਗੀ! ਯਾਦ ਰਖਨਾ। ਦੁਨੀਆ ਮੇਂ ਸਿਰਫ ਤਬਦੀਲੀ ਹੀ ਅਟੱਲ ਹੈ।’