ਜਲੰਧਰ (ਗਿਆਨ ਸੈਦਪੁਰੀ)-ਸਫਾਈ ਸੇਵਕ ਯੂਨੀਅਨ ਪੰਜਾਬ ਨੇ ਵੀਰਵਾਰ ਦਾਅਵਾ ਕੀਤਾ ਕਿ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਨੰਗਲ, ਖਰੜ, ਮੋਹਾਲੀ, ਰਾਜਪੁਰਾ, ਸਰਹੰਦ, ਪਟਿਆਲਾ, ਲੁਧਿਆਣਾ, ਮੋਗਾ, ਫ਼ਰੀਦਕੋਟ, ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਸੰਗਰੂਰ, ਬਰਨਾਲਾ, ਮਾਨਸਾ, ਫਾਜ਼ਿਲਕਾ, ਧੂਰੀ, ਕੋਟਕਪੂਰਾ, ਰਾਮਪੁਰਾ ਫੂਲ, ਕਰਤਾਰਪੁਰ, ਫਿਲੌਰ, ਨਕੋਦਰ, ਸ਼ਾਹਕੋਟ, ਫਗਵਾੜਾ, ਮਹਿਤਪੁਰ, ਲੋਹੀਆਂ ਖਾਸ ਸਮੇਤ ਪੰਜਾਬ ਭਰ ‘ਚ ਵੱਡੇ-ਛੋਟੇ ਸ਼ਹਿਰ ਅਤੇ ਕਸਬੇ ਮੁਕੰਮਲ ਰੂਪ ‘ਚ ਬੰਦ ਰਹੇ। ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਸ਼ੋਕ ਸਾਰਵਾਨ, ਸੂਬਾ ਜਨਰਲ ਸਕੱਤਰ ਰਮੇਸ਼ ਗੈਚੰਡ ਅਤੇ ਸੂਬਾ ਮੁੱਖ ਸਲਾਹਕਾਰ ਕੁਲਦੀਪ ਸ਼ਰਮਾ ਨੇ ਕਿਹਾ ਕਿ ਸਫਾਈ ਸੇਵਕਾਂ ਅਤੇ ਹੋਰ ਮਿਉਂਸਪਲ ਕਾਮਿਆਂ ਨੂੰ ਪੱਕੇ ਕਰਾਉਣ, ਠੇਕੇਦਾਰੀ ਸਿਸਟਮ ਬੰਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ, ਘੱਟੋ-ਘੱਟ 40 ਹਜ਼ਾਰ ਤਨਖ਼ਾਹ ਕਰਨ ਸਮੇਤ ਬਰਨਾਲਾ ਦੇ ਡੀ ਐੱਸ ਪੀ ਸਤਬੀਰ ਬੈਂਸ ਤੇ ਐੱਸ ਐੱਸ ਓ ਲਖਵਿੰਦਰ ਸਿੰਘ ਵਿਰੁੱਧ ਇਰਾਦਾ ਕਤਲ ਤੇ ਐੱਸ ਸੀ, ਐੱਸ ਟੀ ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਮਨਵਾਉਣ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।




