ਮਾਮਲਾ ਜ਼ਿਆਦਾ ਗੜਬੜ!

0
8

ਤਪਾ (ਨ ਜ਼ ਸ)-ਬਿਨਾਂ ਆਰਡਰ ਡਲਿਵਰੀਮੈਨ ਵੱਲੋਂ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ ਕਰੀਬ 500 ਰੁਪਏ ਵਸੂਲਣ ਨੇ ਚੌਕਸ ਰਹਿਣ ਦੀ ਲੋੜ ਨੂੰ ਮੁੜ ਉਭਾਰਿਆ ਹੈ। ਇੱਥੋਂ ਦੇ ਪੰਕਜ ਮਿੱਤਲ ਨੇ ਦੱਸਿਆ ਕਿ ਪਰਵਾਰ ਦੇ ਕਿਸੇ ਵੀ ਮੈਂਬਰ ਨੇ ਕੋਈ ਆਰਡਰ ਨਹੀਂ ਦਿੱਤਾ ਸੀ, ਇਸ ਦੇ ਬਾਵਜੂਦ ਡਲਿਵਰੀ ਬੁਆਏ ਨੇ ਪਾਰਸਲ ਦੀ ਡਲਿਵਰੀ ਕਰਨ ਬਦਲੇ ਕਰੀਬ 500 ਰੁਪਏ ਲੈ ਲਏ। ਪਰਵਾਰ ਨੇ ਉਸ ਦੇ ਸਾਹਮਣੇ ਹੀ ਜਦ ਪਾਰਸਲ ਖੋਲ੍ਹ ਕੇ ਦੇਖਿਆ ਤਾਂ ਭਾਂਡੇ ਮਾਂਜਣ ਵਾਲੀ ਛੋਟੀ ਜਿਹੀ ਸਾਬਣ ਦੀ ਟਿੱਕੀ ਨਿਕਲੀ। ਪਰਵਾਰ ਨੇ ਉਸ ਨੂੰ ਪੁੱਛਿਆ ਕਿ ਜਦੋਂ ਉਨ੍ਹਾਂ ਵੱਲੋਂ ਕੋਈ ਆਰਡਰ ਹੀ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦਾ ਨਾਂਅ, ਪਤਾ ਅਤੇ ਮੋਬਾਇਲ ਨੰਬਰ ਉਸ ਨੇ ਕਿਵੇਂ ਵਰਤਿਆ। ਕਾਫੀ ਬਹਿਸ ਤੋਂ ਬਾਅਦ ਡਲਿਵਰੀ ਬੁਆਏ ਨੇ 500 ਰੁਪਏ ਵਾਪਸ ਦੇ ਕੇ ਆਪਣਾ ਖਹਿੜਾ ਛੁਡਵਾਇਆ। ਇਹ ਵਾਕਿਆ ਦਰਸਾਉਂਦਾ ਹੈ ਕਿ ਪਾਰਸਲ ਲੈਣ ਤੋਂ ਪਹਿਲਾਂ ਆਰਡਰ, ਭੇਜਣ ਵਾਲੇ ਦੀ ਜਾਣਕਾਰੀ ਅਤੇ ਸਮਾਨ ਦੀ ਪੁਸ਼ਟੀ ਕੀਤੀ ਜਾਵੇ ਅਤੇ ਸ਼ੱਕ ਹੋਣ ‘ਤੇ ਪਾਰਸਲ ਨਾ ਲਿਆ ਜਾਵੇ। ਅਜਿਹੇ ਮਾਮਲਿਆਂ ਦੀ ਸੰਬੰਧਤ ਵਿਭਾਗ ਵੱਲੋਂ ਵੀ ਜਾਂਚ ਕੀਤੀ ਚਾਹੀਦੀ ਹੈ, ਤਾਂ ਜੋ ਡਲਿਵਰੀ ਸੇਵਾਵਾਂ ਦੀ ਆੜ ਵਿੱਚ ਕਿਸੇ ਨਾਲ ਧੋਖਾਧੜੀ ਨਾ ਹੋ ਸਕੇ।