ਬਲਤੇਜ ਪੰਨੂ ਦਾ ਰਾਜਾ ਵੜਿੰਗ ਨੂੰ ਮੋੜਵਾਂ ਜਵਾਬ

0
8

ਚੰਡੀਗੜ੍ਹ (ਨ ਜ਼ ਸ) : ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸੰਗਰੂਰ ਵਿੱਚ ਵਾਪਰੀ ਘਟਨਾ ਲਈ ਆਮ ਆਦਮੀ ਪਾਰਟੀ ‘ਤੇ ਦੋਸ਼ ਲਗਾਉਣ ਨੂੰ ਲੈ ਕੇ ਐਤਵਾਰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਰਾਜਾ ਵੜਿੰਗ ਆਪਣਾ ਘਰ ਸੰਭਾਲਣ, ਉਹ ਆਮ ਆਦਮੀ ਪਾਰਟੀ ‘ਤੇ ਦੋਸ਼ ਲਗਾਉਣਾ ਬੰਦ ਕਰਨ। ਆਮ ਆਦਮੀ ਪਾਰਟੀ ਕੰਮਾਂ ‘ਤੇ ਆਧਾਰਤ ਰਾਜਨੀਤੀ ਕਰਦੀ ਹੈ, ਕਾਂਗਰਸੀਆਂ ਵਾਂਗ ਅਹੁਦਿਆਂ ਪਿੱਛੇ ਲੜਾਈ ਨਹੀਂ ਕਰਦੀ। ਪੰਨੂ ਨੇ ਕਿਹਾ ਕਿ ‘ਕਾਂਗਰਸ ਦੇ ਬੂਥ, ਹਰ ਜਗ੍ਹਾ ਝੂਠ’ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੀਲ ਗਰਗ ਨੇ ਕਿਹਾ, “ਰਾਜਾ ਵੜਿੰਗ ਜੀ, ਜਦੋਂ ਆਪਣੇ ਹੀ ਸਮਾਗਮ ‘ਚ ਤੁਹਾਡੇ ਸਾਹਮਣੇ ‘ਚੰਨੀ’ ਦੇ ਨਾਅਰੇ ਲੱਗਣ, ਤਾਂ ਕਸੂਰ ਤੁਹਾਡੀ ‘ਫੁੱਟ’ ਦਾ ਹੈ, ‘ਆਮ ਆਦਮੀ ਪਾਰਟੀ’ ਦਾ ਨਹੀਂ।”