ਸਿੱਧੂ ਦੇ ਖਾਸਮ-ਖਾਸ ਨੂੰ ਵੜਿੰਗ ਨੇ ਪਾਰਟੀ ’ਚੋਂ ਕੱਢਿਆ

0
254

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀ ਆਗੂ ਨਰਿੰਦਰ ਲਾਲੀ ਨੂੰ ਬਰਖਾਸਤ ਕਰਨ ਦੀ ਸਿਫਾਰਸ਼ ਕੀਤੀ ਸੀ, ਜਿਸ ਤੋਂ ਬਾਅਦ ਲਾਲੀ ਨੂੰ 6 ਸਾਲ ਲਈ ਪਾਰਟੀ ’ਚੋਂ ਕੱਢ ਦਿੱਤਾ ਗਿਆ। ਬੀਤੇ ਦਿਨੀਂ ਲਾਲੀ ਵੱਲੋਂ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਾਲੇ ਧਰਨੇ ’ਚ ਸ਼ਾਮਲ ਹੋਣ ਦੀ ਬਜਾਏ ਵੱਖਰੇ ਤੌਰ ’ਤੇ ਧਰਨਾ ਲਾਇਆ ਗਿਆ, ਜਿਸ ਤੋਂ ਖਫਾ ਹੋਏ ਵੜਿੰਗ ਨੇ ਲਾਲੀ ਖਿਲਾਫ ਕਾਰਵਾਈ ਲਈ ਪ੍ਰਦੇਸ਼ ਇੰਚਾਰਜ ਹਰੀਸ਼ ਚੌਧਰੀ ਨੂੰ ਪੱਤਰ ਲਿਖਿਆ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਕਾਂਗਰਸੀ ਆਗੂ ਨਰਿੰਦਰ ਪਾਲ ਲਾਲੀ ਨੂੰ ਪਟਿਆਲਾ ਸ਼ਹਿਰੀ ਪ੍ਰਧਾਨ ਦੇ ਆਹੁਦੇ ਨਾਲ ਨਿਵਾਜਿਆ ਸੀ।

LEAVE A REPLY

Please enter your comment!
Please enter your name here