‘ਛੇਲੇ ਸ਼ੋਅ’ ਦੇ ਬਾਲ ਕਲਾਕਾਰ ਰਾਹੁਲ ਕੋਲੀ ਦੀ ਕੈਂਸਰ ਨਾਲ ਮੌਤ

0
260

ਮੁੰਬਈ : ਭਾਰਤ ਵੱਲੋਂ ਆਸਕਰ 2023 ’ਚ ਐਂਟਰੀ ਕਰਨ ਵਾਲੀ ਗੁਜਰਾਤੀ ਫ਼ਿਲਮ ‘ਛੇੇਲੇ ਸ਼ੋਅ’ ਦੇ ਬਾਲ ਅਦਾਕਾਰ ਰਾਹੁਲ ਕੋਲੀ ਦਾ ਕੈਂਸਰ ਨਾਲ ਦੇਹਾਂਤ ਹੋ ਗਿਆ। ਰਾਹੁਲ ਸਿਰਫ 15 ਸਾਲ ਦੇ ਸਨ। ਉਨ੍ਹਾ ਨੂੰ ਇਸ ਬਿਮਾਰੀ ਬਾਰੇ ‘ਛੇਲੇ ਸ਼ੋਅ’ ਦੀ ਸ਼ੂਟਿੰਗ ਤੋਂ ਬਾਅਦ ਪਤਾ ਚੱਲਿਆ। ਇਸ ਫਿਲਮ ਦਾ ਹੁਣ ਲਾਸਟ ਫਿਲਮ ਸ਼ੋਅ (ਹਿੰਦੀ ਨਾਂਅ) ਰੱਖ ਦਿੱਤਾ ਗਿਆ ਹੈ। ਰਾਹੁਲ ਦੇ ਪਿਤਾ ਰਾਮੂ ਕੋਲੀ, ਜੋ ਰੋਜ਼ੀ-ਰੋਟੀ ਲਈ ਆਟੋ-ਰਿਕਸਾ ਚਲਾਉਂਦੇ ਹਨ, ਨੇ ਕਿਹਾ ਕਿ ਐਤਵਾਰ ਨੂੰ ਉਸ ਨੇ ਖਾਣਾ ਖਾਧਾ, ਉਸ ਤੋਂ ਬਾਅਦ ਵਾਰ-ਵਾਰ ਬੁਖਾਰ ਚੜ੍ਹ ਰਿਹਾ ਸੀ। ਇਸ ਤੋਂ ਬਾਅਦ ਖੂਨ ਦੀ ਉਲਟੀ ਆਈ ਅਤੇ ਉਸ ਤੋਂ ਬਾਅਦ ਦੇਹਾਂਤ ਹੋ ਗਿਆ। ਸਾਡਾ ਪਰਵਾਰ ਟੁੱਟ ਗਿਆ, ਪਰ ਅਸੀਂ ਉਨ੍ਹਾ ਦੀ ਫ਼ਿਲਮ ‘ਛੇਲੇ ਸ਼ੋਅ’ 14 ਅਕਤੂਬਰ ਨੂੰ ਰਿਲੀਜ਼ ਦੇ ਦਿਨ ਇੱਕ ਸਾਥ ਦੇਖਾਂਗੇ।

LEAVE A REPLY

Please enter your comment!
Please enter your name here