ਨੇਪਾਲ ‘ਚ 288 ਭਾਰਤੀ ਅਜੇ ਵੀ ਨਹੀਂ ਲੱਭੇ, ਤਾਮਿਲਨਾਡੂ ਦੇ 21 ਬਚਾਏ

0
4

ਨਵੀਂ ਦਿੱਲੀ (ਨ ਜ਼ ਸ)
ਵਿਦੇਸ਼ ਮੰਤਰਾਲੇ ਨੇ ਵੀਰਵਾਰ ਕਿਹਾ ਕਿ ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਤੋਂ ਬਾਅਦ 288 ਭਾਰਤੀ ਅਜੇ ਵੀ ਲਾਪਤਾ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਲਾਪਤਾ ਹੋਏ ਭਾਰਤੀਆਂ ਵਿੱਚ ਉਹ ਲੋਕ ਸ਼ਾਮਲ ਹਨ, ਜੋ ਪਣ-ਬਿਜਲੀ ਪ੍ਰੋਜੈਕਟਾਂ ‘ਤੇ ਕੰਮ ਕਰ ਰਹੇ ਸਨ ਅਤੇ ਨਾਲ ਹੀ ਸੈਲਾਨੀਆਂ ਦੇ ਸਮੂਹ ਵੀ ਸ਼ਾਮਲ ਹਨ। ਤਾਮਿਲਨਾਡੂ ਦੇ 21 ਲੋਕਾਂ ਨੂੰ ਬਚਾ ਲਿਆ ਗਿਆ ਹੈ। ਤਿੱਬਤ ਵਿੱਚ ਵੀ ਲਗਭਗ 200 ਭਾਰਤੀਆਂ ਨੇ ਭਾਰਤ ਤੋਂ ਸਹਾਇਤਾ ਮੰਗੀ ਹੈ। ਜੈਸਵਾਲ ਨੇ ਕਿਹਾ, ‘288 ਭਾਰਤੀ ਨਾਗਰਿਕ ਅਜਿਹੇ ਹਨ, ਜਿਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਇਨ੍ਹਾਂ ਵਿੱਚ 73 ਭਾਰਤੀ ਨਾਗਰਿਕ ਉਹ ਹਨ ਜੋ ਤ੍ਰਿਸ਼ੂਲੀ ਵਨ ਪਾਵਰ ਪ੍ਰੋਜੈਕਟ ‘ਤੇ ਕੰਮ ਕਰ ਰਹੇ ਸਨ। ਕਠਮੰਡੂ ਵਿੱਚ ਸਾਡਾ ਦੂਤਾਵਾਸ ਇਨ੍ਹਾਂ ਲੋਕਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰੋਜੈਕਟ ਮੁਖੀ ਦੇ ਸੰਪਰਕ ਵਿੱਚ ਹੈ।’ ਨੇਪਾਲ ਵਿੱਚ ਹਜ਼ਾਰਾਂ ਲਾਪਤਾ ਲੋਕਾਂ ਨੂੰ ਲੱਭਣ ਲਈ ਤਲਾਸ਼ ਜਾਰੀ ਹੈ। ਉੱਥੇ ਹੀ ਵੀਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵਧ ਕੇ 359 ਹੋ ਗਈ।