ਮੋਗਾ (ਇਕਬਾਲ ਸਿੰਘ ਖਹਿਰਾ)- ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਸੰਬੰਧਤ ਏਟਕ ਵੱਲੋਂ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਕਾਮਰੇਡ ਗੁਰਮੇਲ ਸਿੰਘ ਮੋਗਾ ਦੀ ਨਿੱਘੀ ਯਾਦ ਵਿੱਚ 22ਵਾਂ ਤਿੰਨ ਰੋਜ਼ਾ ਸਿਧਾਂਤਕ ਸਕੂਲ ਖਜ਼ਿਆਰ (ਹਿਮਾਚਲ ਪ੍ਰਦੇਸ਼) ਵਿਖੇ ਲਗਾਇਆ ਗਿਆ।
ਜਥੇਬੰਦੀ ਦੇ ਸੂਬਾ ਚੇਅਰਮੈਨ ਜਗਦੀਸ਼ ਸਿੰਘ ਚਾਹਲ, ਸੂਬਾ ਪ੍ਰਧਾਨ ਦੀਦਾਰ ਸਿੰਘ ਮੰਡ, ਜਨਰਲ ਸਕੱਤਰ ਗੁਰਜੰਟ ਸਿੰਘ ਕੋਕਰੀ, ਮੁੱਖ ਸਲਾਹਕਾਰ ਬਲਵਿੰਦਰ ਸਿੰਘ ਰੋਪੜ, ਮੀਤ ਪ੍ਰਧਾਨ ਗੁਰਜੀਤ ਸਿੰਘ, ਮੀਤ ਪ੍ਰਧਾਨ ਇਕਬਾਲ ਸਿੰਘ ਪਠਾਨਕੋਟ, ਵਿਕਰਮਜੀਤ ਸਿੰਘ ਛੀਨਾ, ਮਨਜੀਤ ਸਿੰਘ ਗਿੱਲ, ਰਣਜੀਤ ਸਿੰਘ ਰਾਣਾ, ਪੰਜਾਬ ਪੈਨਸ਼ਨਰ ਯੂਨੀਅਨ ਦੇ ਸੂਬਾਈ ਚੇਅਰਮੈਨ ਅਵਤਾਰ ਸਿੰਘ ਗਗੜਾ, ਸੂਬਾ ਮੁੱਖ ਸਲਾਹਕਾਰ ਗੁਰਮੇਲ ਸਿੰਘ ਮੈਲਡੇ, ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ ਅਤੇ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਦੱਸਿਆ ਕਿ ਇਸ ਸਿਧਾਂਤਕ ਸਕੂਲ ਵਿੱਚ ਪੰਜਾਬ ਰੋਡਵੇਜ਼ ਦੇ 18 ਡਿੱਪੂਆਂ ਦੇ ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਆਗੂਆਂ ਨੇ ਅੱਗੇ ਦੱਸਿਆ ਕਿ ਇਸ ਸਕੂਲ ਵਿੱਚ ਕਾਮਰੇਡ ਜਗਰੂਪ ਸਿੰਘ ਮੁੱਖ ਸਲਾਹਕਾਰ ਰੋਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਨੇ ਫਲਸਫਾ ਕੀ ਹੈ?, ਰਾਜਨੀਤਿਕ ਆਰਥਿਕਤਾ ਅਤੇ ਏ ਆਈ ਤਕਨੀਕ ਦਾ ਆਉਣ ਵਾਲੇ ਸਮੇਂ ਵਿੱਚ ਰੋਲ ਵਿਸ਼ਿਆਂ ਸੰਬੰਧੀ, ਡਾ. ਇੰਦਰਵੀਰ ਗਿੱਲ ਨੇ ਏਟਕ ਜਥੇਬੰਦੀ ਅਤੇ ਖੱਬੇ ਪੱਖੀ ਲਹਿਰ ਦਾ ਇਤਿਹਾਸ ਵਿਸ਼ੇ ਸੰਬੰਧੀ, ਕਾਮਰੇਡ ਚਰਨਜੀਤ
ਛਾਗਾਂਰਾਏ ਐਡਵੋਕੇਟ ਨੇ ਇਤਿਹਾਸ ਦੀ ਪਦਾਰਥਵਾਦ ਵਿਆਖਿਆ ਅਤੇ ਪੈਨਸ਼ਨਰ ਆਗੂ ਪ੍ਰੇਮ ਚਾਵਲਾ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੌਜੂਦਾ ਸਮੇਂ ਦੌਰਾਨ ਦਰਪੇਸ਼ ਚੁਣੌਤੀਆਂ ਵਿਸ਼ਿਆਂ ਸੰਬੰਧੀ ਬਤੌਰ ਅਧਿਆਪਕ ਵਿਚਾਰ ਸਾਂਝੇ ਕੀਤੇ। ਕਾਮਰੇਡ ਜਗਰੂਪ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਮਾਰਕਸਵਾਦ ਸਾਡਾ ਸਾਰਿਆਂ ਦਾ ਅਸਲੀ ਰਾਹ-ਦਸੇਰਾ ਹੈ। ਇਸ ਕਰਕੇ ਆਓ ਸਾਰੇ ਇਸ ਸਿਧਾਂਤ ਤੋਂ ਰੌਸ਼ਨੀ ਲੈਂਦੇ ਹੋਏ ਆਪਣੇ ਜੀਵਨ ਅਤੇ ਲੋਕਾਂ ਨੂੰ ਜਥੇਬੰਦ ਕਰਨ ਵਿੱਚ ਅਮਲ ਕਰੀਏ। ਉਹਨਾਂ ਅੱਗੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਅਤੇ ਲਾਇਬ੍ਰੇਰੀਆਂ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਕਿਤਾਬਾਂ ਹੀ ਸਾਡਾ ਸੱਚਾ ਮਿੱਤਰ ਸਾਬਿਤ ਹੋ ਸਕਦੀਆਂ ਹਨ। ਇਹ ਸਿਧਾਂਤਕ ਸਕੂਲ ਸਫਲਤਾ-ਪੂਰਵਕ ਨੇਪਰੇ ਚੜ੍ਹਾਉਣ ਵਿੱਚ ਰੋਡਵੇਜ਼ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਇਕਬਾਲ ਸਿੰਘ ਪਠਾਨਕੋਟ ਅਤੇ ਹੋਰ ਸਾਥੀਆਂ ਨੇ ਅਹਿਮ ਭੂਮਿਕਾ ਨਿਭਾਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਸੀਰ ਸਿੰਘ ਖੋਸਾ ਨਰੇਗਾ ਮਜ਼ਦੂਰ ਆਗੂ, ਰੋਡਵੇਜ਼ ਮੁਲਾਜ਼ਮ ਆਗੂ ਅਜੇ ਕੁਮਾਰ ਸਨੋਤਰਾ ਅੰਮ੍ਰਿਤਸਰ, ਕੁਲਦੀਪ ਸਿੰਘ ਖਹਿਰਾ ਜਗਰਾਓਂ, ਜਗਸੀਰ ਸਿੰਘ ਨੇਰੀ, ਸੰਦੀਪ ਸਿੰਘ ਜਲੰਧਰ, ਰਜਿੰਦਰ ਸਿੰਘ ਗੋਨੀ ਰੋਪੜ, ਜਸਵਿੰਦਰ ਸਿੰਘ ਜਲੰਧਰ, ਜੋਗਿੰਦਰ ਸਿੰਘ ਕਾਹਲੋਂ ਬਟਾਲਾ, ਗੁਰਦੀਪ ਸਿੰਘ ਪਠਾਨਕੋਟ, ਯਸ਼ਪਾਲ ਪਠਾਨਕੋਟ, ਪ੍ਰਿਤਪਾਲ ਸਿੰਘ ਪੰਡੋਰੀ ਜਗਰਾਉਂ, ਅਮਰੀਕ ਸਿੰਘ ਬਟਾਲਾ, ਮਲਕੀਤ ਭੱਟੀ, ਕੁਲਵਿੰਦਰ ਸਿੰਘ ਬੱਲ, ਜਗਦੀਪ ਸਿੰਘ ਬਰਗਾੜੀ ਫਿਰੋਜ਼ਪੁਰ ਡਿਪੂ, ਗੁਰਲਾਲ ਸਿੰਘ ਪੱਟੀ, ਗੁਰਭੇਜ ਸਿੰਘ ਪੱਟੀ, ਮਿਲਖ ਰਾਜ ਸ੍ਰੀ ਮੁਕਤਸਰ ਸਾਹਿਬ, ਨਰੇਸ਼ ਪਾਲ ਸੋਢੀ, ਮੋਹਨਜੀਤ ਸਿੰਘ ਗਰੇਵਾਲ, ਹਰਬੰਸ ਸਿੰਘ ਪੰਧੇਰ, ਹਰਜਿੰਦਰ ਸਿੰਘ ਸੀਲੋਂ, ਨਸੀਬ ਸਿੰਘ ਜੜ੍ਹੋਤ, ਮਹਿੰਦਰ ਸਿੰਘ ਰੋਪੜ, ਚਮਕੌਰ ਸਿੰਘ ਮੋਗਾ, ਤਰਸੇਮ ਨਰੂਲਾ ਫਰੀਦਕੋਟ, ਸੋਢੀ ਸਿੰਘ ਪਠਾਨਕੋਟ, ਜਗਪਾਲ ਸਿੰਘ ਪ੍ਰਧਾਨ ਮੋਗਾ, ਅਜਮੇਰ ਸਿੰਘ ਅਖਾੜਾ, ਭੁਪਿੰਦਰ ਸਿੰਘ ਭਿੰਦਾ ਮੋਗਾ ਅਤੇ ਦਲਜੀਤ ਸਿੰਘ ਜਗਰਾਉਂ ਆਦਿ ਹਾਜ਼ਰ ਸਨ।





