ਲੁਧਿਆਣਾ : ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਿਜ਼ ਦੇ ਉਪ ਕੁਲਪਤੀ ਦੇ ਅਹੁਦੇ ਲਈ ਆਪਣਾ ਨਾਂਅ ਵਾਪਸ ਲੈ ਲਿਆ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾ ਦੀ ਨਿਯੁਕਤੀ ਨੂੰ ਨਿਯਮਾਂ ਦੇ ਖਿਲਾਫ ਦੱਸਦਿਆਂ ਸਰਕਾਰ ਨੂੰ ਕਿਹਾ ਸੀ ਕਿ ਤਿੰਨ ਉਮੀਦਵਾਰਾਂ ਦੇ ਨਾਂਅ ਭੇਜੇ ਜਾਣ, ਜਿਨ੍ਹਾਂ ਵਿੱਚੋਂ ਉਪ ਕੁਲਪਤੀ ਦੀ ਚੋਣ ਕੀਤੀ ਜਾ ਸਕੇ। ਡਾ. ਵਾਂਡਰ ਨੇ ਨਾਂਅ ਵਾਪਸ ਲੈਣ ਦੀ ਪੁਸ਼ਟੀ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਪ ਕੁਲਪਤੀ ਦੀ ਚੋਣ ਲਈ ਰਾਜਪਾਲ ਨੂੰ ਭੇਜੀ ਜਾਣ ਵਾਲੀ ਤਿੰਨ ਨਾਵਾਂ ਦੀ ਸੂਚੀ ’ਚ ਉਨ੍ਹਾ ਨੂੰ ਸ਼ਾਮਲ ਨਾ ਕੀਤਾ ਜਾਵੇ। ਇਸ ਵੇਲੇ ਡਾ. ਵਾਂਡਰ ਡੀ ਐੱਮ ਸੀ ਲੁਧਿਆਣਾ ’ਚ ਬਤੌਰ ਵਾਈਸ ਪਿ੍ਰੰਸੀਪਲ ਸੇਵਾਵਾਂ ਨਿਭਾਅ ਰਹੇ ਹਨ।




