ਜੱਗੂ ਗੈਂਗ ਦਾ ਮੁੱਖ ਗੈਂਗਸਟਰ ਲਿਆਂਦਾ ਭਾਰਤ

0
7

ਚੰਡੀਗੜ੍ਹ (ਗੁਰਜੀਤ ਬਿੱਲਾ)-ਬਟਾਲਾ ਦੇ ਥਾਣਾ ਕਿਲ੍ਹਾ ਲਾਲ ਸਿੰਘ ਅਧੀਨ ਪੈਂਦੇ ਪਿੰਡ ਨੰਗਲ ਦਾ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ ਉਰਫ਼ ਉਰਫ਼ ਗੁਰਪਾਲ ਸਿੰਘ, ਜੋ ਕਿ ਜੱਗੂ ਭਗਵਾਨਪੁਰੀਆ ਅਪਰਾਧਕ ਨੈੱਟਵਰਕ ਦਾ ਮੁੱਖ ਗੈਂਗਸਟਰ ਬਣ ਕੇ ਉਭਰਿਆ ਸੀ, ਨੂੰ ਮਾਲਦੋਵਾ ਤੋਂ ਭਾਰਤ ਲਿਆਂਦਾ ਗਿਆ ਹੈ। ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ 2019 ਤੋਂ 2025 ਦਰਮਿਆਨ ਉਸ ਖ਼ਿਲਾਫ਼ 21 ਐੱਫ ਆਈ ਆਰ ਦਰਜ ਹਨ। ਉਹ ਭਗਵਾਨਪੁਰੀਆ ਗੈਂਗ ਦੇ ਰੈਂਕਾਂ ਵਿੱਚ ਤੇਜ਼ੀ ਨਾਲ ਅੱਗੇ ਵਧਿਆ ਅਤੇ 7 ਕਤਲਾਂ ਦੇ ਨਾਲ-ਨਾਲ ਫਿਰੌਤੀ, ਨਸ਼ੀਲੇ ਪਦਾਰਥਾਂ ਅਤੇ ਅਸਲੇ ਦੀ ਸਮੱਗਲਿੰਗ ਦੇ ਕਈ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ। ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਨਕਲੀ ਵੇਰਵਿਆਂ ਵਾਲੇ ਪਾਸਪੋਰਟ ‘ਤੇ ਉਹ ਵਿਦੇਸ਼ ਭੱਜ ਗਿਆ ਸੀ।
ਛੇ ਸਾਲਾਂ ਬਾਅਦ ਗੁਆਂਗਜ਼ੂ-ਦਿੱਲੀ ਉਡਾਣਾਂ ਮੁੜ ਸ਼ੁਰੂ ਹੋਣਗੀਆਂ
ਪੇਈਚਿੰਗ : ਚੀਨ ਸਾਊਥਰਨ ਏਅਰਲਾਈਨਜ਼ ਨੇ ਸਨਿੱਚਰਵਾਰ ਘੋਸ਼ਣਾ ਕੀਤੀ ਕਿ ਉਹ 21 ਸਤੰਬਰ ਤੋਂ ਗੁਆਂਗਜ਼ੂ-ਨਵੀਂ ਦਿੱਲੀ ਰੂਟ ‘ਤੇ ਨਿਯਮਤ ਯਾਤਰੀ ਸੇਵਾਵਾਂ ਨੂੰ ਮੁੜ ਸ਼ੁਰੂ ਕਰੇਗੀ, ਜਿਸ ਨਾਲ ਛੇ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਸੇਵਾ ਮੁੜ ਸ਼ੁਰੂ ਹੋ ਜਾਵੇਗੀ। ਕੈਰੀਅਰ ਨੇ ਕਿਹਾ ਇਸ ਮੁੜ ਸ਼ੁਰੂਆਤ ਨਾਲ ਏਅਰਲਾਈਨ ਦੱਖਣੀ ਏਸ਼ੀਆ ਵਿੱਚ ਅੱਠ ਰਾਉਂਡ-ਟ੍ਰਿਪ ਰੂਟਾਂ ਵਿੱਚ ਹਫ਼ਤੇ ਵਿੱਚ 100 ਤੋਂ ਵੱਧ ਉਡਾਣਾਂ ਚਲਾਏਗੀ। ਚੀਨ ਸਾਊਥਰਨ ਏਅਰਲਾਈਨਜ਼, ਜਿਸ ਦਾ ਮੁੱਖ ਦਫ਼ਤਰ ਚੀਨ ਦੇ ਦੱਖਣੀ ਗੁਆਂਗਡੋਂਗ ਸੂਬੇ ਦੇ ਗੁਆਂਗਜ਼ੂ ਵਿੱਚ ਹੈ, ਦੇਸ਼ ਦੇ ਪ੍ਰਮੁੱਖ ਕੈਰੀਅਰਾਂ ਵਿੱਚੋਂ ਇੱਕ ਹੈ। ਕੈਰੀਅਰ ਨੇ ਇਹ ਐਲਾਨ ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੇ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਅਤੇ ਦੁਵੱਲੇ ਸੰਬੰਧਾਂ ਨੂੰ ਹੋਰ ਬਿਹਤਰ ਬਣਾਉਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਮੌਕੇ ਕੀਤਾ।